ਵਿਕਟੋਰੀਆ ਸੂਬੇ ’ਚ ਅਗਸਤ ਤੋਂ ਅਕਤੂਬਰ 2025 ਦਰਮਿਆਨ ਵੱਧ ਮੀਂਹ ਪੈਣ ਦੀ ਭਵਿੱਖਬਾਣੀ!

ਖੇਤੀ ਖੇਤਰ ਲਈ ਨਮੀ ਵਾਲੇ ਮੌਸਮ ਦੀ ਭਵਿੱਖਬਾਣੀ, ਸਾਲ ਦੇ ਅੰਤ ਤੱਕ ਗਰਮੀ ਵਧਣ ਦੇ ਸੰਕੇਤ

ਮੈਲਬਰਨ : ਜੁਲਾਈ ਮਹੀਨੇ ਦੀ ਵਾਤਾਵਰਨ ਨਾਲ ਸੰਬੰਧਿਤ ਸਟੱਡੀ ਮੁਤਾਬਕ, ਵਿਕਟੋਰੀਆ ’ਚ ਅਗਸਤ ਤੋਂ ਅਕਤੂਬਰ 2025 ਤੱਕ ਮੌਸਮ ਆਮ ਤੌਰ ’ਤੇ ਵਧੇਰੇ ਨਮੀ ਵਾਲਾ ਰਹੇਗਾ, ਜਿਸ ਨਾਲ ਖੇਤੀ ਖੇਤਰ ਨੂੰ ਪਾਣੀ ਦੀ ਉਪਲਬਧਤਾ ਨਾਲ ਸੋਕੇ ਦੀ ਸਥਿਤੀ ’ਚ ਸੁਧਾਰ ਦੀ ਉਮੀਦ ਹੈ। ਸਰਦੀ ਮੌਸਮ ਦੇ ਬਾਅਦ ਸਾਲ ਦੇ ਅੰਤ ਵੱਲ ਮੌਸਮ ਆਮ ਤੋਂ ਵੱਧ ਗਰਮ ਰਹਿਣ ਦੀ ਸੰਭਾਵਨਾ ਵੀ ਹੈ, ਜਿਸ ਦਾ ਪ੍ਰਭਾਵ ਖੇਤੀ ਅਤੇ ਪਾਣੀ ਦੀ ਮੰਗ ’ਤੇ ਪੈ ਸਕਦਾ ਹੈ।