ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬੱਸ ਹੜਤਾਲ, ਵਿਕਟੋਰੀਆ ਦਾ ਅੱਧੇ ਤੋਂ ਵੱਧ ਬੱਸ ਨੈੱਟਵਰਕ ਰਿਹਾ ਬੰਦ

ਮੈਲਬਰਨ : ਵੀਰਵਾਰ ਅਤੇ ਸ਼ੁੱਕਰਵਾਰ ਨੂੰ ਡਰਾਇਵਰਾਂ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬੱਸ ਹੜਤਾਲ ਕੀਤੀ। ਇਸ ਦੌਰਾਨ ਵਿਕਟੋਰੀਆ ਦਾ ਅੱਧੇ ਤੋਂ ਵੱਧ ਬੱਸ ਨੈੱਟਵਰਕ ਬੰਦ ਰਿਹਾ। ਹੜਤਾਲ ਦੌਰਾਨ 1,500 TWU ਮੈਂਬਰਾਂ ਨੇ ਆਪਣੀ ਤਾਕਤ ਵਿਖਾਈ ਅਤੇ ਟਰੇਡਜ਼ ਹਾਲ ਤੋਂ ਸ਼ੁਰੂ ਹੋ ਕੇ ਵਿਕਟੋਰੀਅਨ ਪਾਰਲੀਮੈਂਟ ਤਕ ਮਾਰਚ ਕੀਤਾ। ਹੜਤਾਲ ਵੀਰਵਾਰ ਤੜਕੇ 3 ਵਜੇ ਤੋਂ ਸ਼ੁੱਕਰਵਾਰ ਤੜਕੇ 3 ਵਜੇ ਤਕ ਚੱਲੀ।

ਡਰਾਈਵਰਾਂ ਨੇ ਵਿਦੇਸ਼ੀ ਮਾਲਕੀ ਵਾਲੀਆਂ ਬਹੁ-ਰਾਸ਼ਟਰੀ ਕੰਪਨੀਆਂ ਅਤੇ ਵਿਕਟੋਰੀਆ ਸਰਕਾਰ ਨੂੰ ਇੱਕ ਸ਼ਕਤੀਸ਼ਾਲੀ ਸੁਨੇਹਾ ਭੇਜਣ ਲਈ ਸੰਸਦ ਵੱਲ ਮਾਰਚ ਕੀਤਾ। ਡਰਾਈਵਰਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਬਕਾਏ ਤੋਂ ਘੱਟ ‘ਤੇ ਅਤੇ ਆਪਣੀਆਂ ਵਾਜਬ ਮੰਗਾਂ ਮਨਵਾਏ ਬਗੈਰ ਨਹੀਂ ਮੰਨਣਗੇ। ਯੂਨੀਅਨ ਡੈਲੀਗੇਟ ਰਵਨੀਤ ਸਿੰਘ ਸੋਹੀ ਨੇ ਵੀ ਬੱਸ ਸੇਵਾਵਾਂ ਵਿੱਚ ਵਿਘਨ ਲਈ ਪਬਲਿਕ ਤੋਂ ਮੁਆਫੀ ਮੰਗਦੇ ਹੋਏ ਪਬਲਿਕ ਦੇ ਸਹਿਯੋਗ ਲਈ ਅਤੇ ਯੈਨ ਯੀਨ ਤੋਂ ਮਾਣਯੋਗ MP ਲੌਰੇਨ ਕੈਥੇਜ਼ੀ ਦਾ ਮਾਰਚ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।