ਕੁਈਨਜ਼ਲੈਂਡ ਦੇ 73 ਸਬਅਰਬ ’ਚ ਪ੍ਰਾਪਰਟੀ ਖ਼ਰੀਦਣਾ ਹੋਇਆ ਰੈਂਟ ਤੋਂ ਵੀ ਸਸਤਾ

ਮੈਲਬਰਨ : RBA ਵੱਲੋਂ ਕੈਸ਼ ਰੇਟ ’ਚ ਕਮੀ ਬਦੌਲਤ ਹੁਣ ਕਿਸ਼ਤ ਏਨੀ ਕੁ ਘੱਟ ਹੋ ਗਈ ਹੈ ਕਿ ਆਸਟ੍ਰੇਲੀਆ ਦੇ 460 ਸਬਅਰਬਾਂ ’ਚ ਕਈ ਥਾਵਾਂ ’ਤੇ ਮੌਰਗੇਜ ਨਾਲ ਮਕਾਨ ਖ਼ਰੀਦਣਾ ਰੈਂਟ ’ਤੇ ਰਹਿਣ ਨਾਲੋਂ ਵੀ ਸਸਤਾ ਹੋ ਗਿਆ ਹੈ। ਸਭ ਤੋਂ ਜ਼ਿਆਦਾ ਅਜਿਹੇ ਸਬਅਰਬ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ’ਚ ਹਨ। Finders ਦੇ ਤਾਜ਼ਾ ਸਰਵੇਖਣ ਅਨੁਸਾਰ ਕੁਈਨਜ਼ਲੈਂਡ ਦੇ Ipswich ’ਚ ਸਭ ਤੋਂ ਜ਼ਿਆਦਾ ਫ਼ਰਕ ਵੇਖਣ ਨੂੰ ਮਿਲਦਾ ਹੈ, ਜਿੱਥੇ ਮੌਰਗੇਜ (169 ਡਾਲਰ) ਰੈਂਟ (370 ਡਾਲਰ) ਨਾਲੋਂ 201 ਡਾਲਰ ਘੱਟ ਹੈ। South Brisbane, Bowen Hills, Fortitude Valley, Spring Hill ’ਚ ਵੀ ਯੂਨਿਟ ਰੈਂਟ ਭਰਨ ਨਾਲੋਂ ਸਸਤੇ। North Queensland ਦੇ Airlie Beach, Cairns North, ਅਤੇ Townsville ਦੇ Belgian Gardens ’ਚ ਵੀ ਰੈਂਟ ਭਰਨ ਨਾਲੋਂ ਮਕਾਨ ਖ਼ਰੀਦਣਾ ਸਸਤਾ। Gold Coast ’ਚ ਸਿਰਫ਼ Coombabah ਅਤੇ Helensvale ਦੀਆਂ ਯੂਨਿਟਾਂ ਸਸਤੀਆਂ।