ਹਰਜੀਤ ਕੌਰ ਦੀ ਮੌਤ ਦੇ ਮਾਮਲੇ ’ਚ ਮੈਲਬਰਨ ਦੀ ਕਲੀਨਿਕ ਦੇ ਦੋ ਹੋਰ ਡਾਕਟਰ ਮੁਅੱਤਲ

ਮੈਲਬਰਨ: ਪੰਜਾਬੀ ਮੂਲ ਦੀ ਦੋ ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਗਰਭਪਾਤ ਤੋਂ ਬਾਅਦ ਮੌਤ ਦੇ ਮਾਮਲੇ ’ਚ ਦੋ ਹੋਰ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੈਲਬਰਨ ਦੇ ਹੈਂਪਟਨ ਪਾਰਕ ਸਥਿਤ ਵੀਮੈਨ ਹੈਲਥ ਕਲੀਨਿਕ ਵਿੱਚ 12 ਜਨਵਰੀ ਨੂੰ ਹੋਈ ਸਰਜਰੀ ਤੋਂ ਬਾਅਦ ਹਰਜੀਤ ਕੌਰ ਦੀ ਮੌਤ ਹੋ ਗਈ ਸੀ।

ਇਹ  ਵੀ  ਪੜ੍ਹੋ: ਮੈਲਬਰਨ ਦੀ ਕਲੀਨਿਕ ’ਚ ਛੋਟੇ ਆਪਰੇਸ਼ਨ ਮਗਰੋਂ ਪੰਜਾਬੀ ਮੂਲ ਦੀ ਮਾਂ ਦੀ ਬੇਵਕਤੀ ਮੌਤ – Sea7 Australia

ਆਸਟ੍ਰੇਲੀਅਨ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ (AHPRA) ਕਲੀਨਿਕ ਦੀ ਜਾਂਚ ਕਰ ਰਹੀ ਹੈ ਅਤੇ ਉਸ ਨੇ ਹੁਣ ਤਕ ਤਿੰਨ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪਿਛਲੇ ਦਿਨੀਂ ਮੁਅੱਤਲ ਕੀਤੇ ਡਾਕਟਰਾਂ ’ਚ ਐਨੇਸਥੀਟਿਸਟ ਟੋਨੀ ਚਾਓ ਅਤੇ ਕਲੀਨਿਕ ਡਾਇਰੈਕਟਰ ਮਿਸ਼ੇਲ ਕੇਨੀ ਸ਼ਾਮਲ ਹਨ। ਹਰਜੀਤ ਕੌਰ ਦੀ ਸਰਜਰੀ ਤੋਂ ਪਹਿਲਾਂ ਦੋਵਾਂ ਦੀਆਂ ਰਜਿਸਟ੍ਰੇਸ਼ਨਾਂ ’ਤੇ ਪਾਬੰਦੀਆਂ ਸਨ। ਗਾਇਨੀਕੋਲੋਜਿਸਟ ਰੂਡੋਲਫ ਲੋਪਸ ਨੂੰ ਮਾਰਚ ਮਹੀਨੇ ’ਚ ਮੁਅੱਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਅਬਾਰਸ਼ਨ ਦੌਰਾਨ ਪੰਜਾਬਣ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਮੈਲਬਰਨ ਦੀ ਕਲੀਨਿਕ ਦਾ ਡਾਕਟਰ ਮੁਅੱਤਲ – Sea7 Australia

ਕਲੀਨਿਕ, ਜੋ ਸਾਲਾਂ ਤੋਂ ਸਰਜਰੀਆਂ ਕਰ ਰਹੀ ਸੀ, ਨੂੰ ਵਿਕਟੋਰੀਆ ਦੇ ਸਿਹਤ ਵਿਭਾਗ ਨੇ ਮਰੀਜ਼ਾਂ ਦੀ ਸਿਹਤ ਅਤੇ ਸੁਰੱਖਿਆ ਲਈ ਗੰਭੀਰ ਖਤਰੇ ਕਾਰਨ ਡੇ ਪ੍ਰਕਿਰਿਆ ਕੇਂਦਰ ਵਜੋਂ ਆਪਣੀ ਰਜਿਸਟ੍ਰੇਸ਼ਨ ਮੁਅੱਤਲ ਕਰ ਦਿੱਤਾ ਹੈ। ਹਰਜੀਤ ਕੌਰ ਦੀ ਮੌਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਕੋਰੋਨਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਸ ਦਾ ਪਰਿਵਾਰ ਜਵਾਬ ਮੰਗ ਰਿਹਾ ਹੈ ਅਤੇ ਡਾਕਟਰਾਂ ਲਈ ਬਿਹਤਰ ਰੈਗੁਲੇਸ਼ਨ ਦੀ ਮੰਗ ਕਰ ਰਿਹਾ ਹੈ।

Leave a Comment