ਪੈਰਾਮਾਟਾ ਵਿਖੇ CAIR ਦਾ ਨਵਾਂ ਹੈੱਡਕੁਆਰਟਰ ਲਾਂਚ, ਜਾਣੋ ਭਾਰਤੀਆਂ ਨੂੰ ਕੀ ਮਿਲਣ ਜਾ ਰਹੀਆਂ ਹਨ ਸਹੂਲਤਾਂ

ਮੈਲਬਰਨ: ਆਸਟ੍ਰੇਲੀਆ-ਭਾਰਤ ਸਬੰਧਾਂ ਲਈ ਨਵੇਂ ਕੇਂਦਰ (CAIR) ਦੇ ਹੈੱਡਕੁਆਰਟਰ ਦਾ ਉਦਘਾਟਨ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਵਪਾਰ ਮੰਤਰੀ ਡੌਨ ਫੈਰਲ ਨੇ ਸਿਡਨੀ ਨੇੜੇ ਪੈਰਾਮਾਟਾ ਵਿਖੇ ਕੀਤਾ। ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਸਰਕਾਰਾਂ ਵੱਲੋਂ ਸਹਾਇਤਾ ਪ੍ਰਾਪਤ ਕੇਂਦਰ ਦਾ ਉਦੇਸ਼ ਸਰਕਾਰ, ਕਾਰੋਬਾਰ, ਅਕਾਦਮਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਡੂੰਘੀ ਭਾਈਵਾਲੀ ਅਤੇ ਸਹਿਯੋਗ ਨੂੰ ਉਤਸ਼ਾਹਤ ਕਰਨਾ ਹੈ। ਇਸ ਮੌਕੇ ਉਦਘਾਟਨੀ MAITRI ਸਕਾਲਰਜ਼ ਅਤੇ ਫੈਲੋਸ਼ਿਪ ਪ੍ਰੋਗਰਾਮਾਂ ਦਾ ਵੀ ਐਲਾਨ ਕੀਤਾ ਗਿਆ, ਜਿਸ ਵਿੱਚ ਭਾਰਤ ਦੇ ਵਿਦਵਾਨ STEM ਖੋਜ ਵਿਸ਼ਿਆਂ ’ਤੇ PhD ਕਰ ਰਹੇ ਹਨ ਅਤੇ ਫੈਲੋ ਸਾਂਝੇ ਭੂ-ਰਣਨੀਤਕ ਅਤੇ ਆਰਥਿਕ ਭਵਿੱਖ ’ਤੇ ਖੋਜ ਪ੍ਰੋਜੈਕਟ ਚਲਾ ਰਹੇ ਹਨ।

ਆਸਟ੍ਰੇਲੀਆ ਸਰਕਾਰ 2018 ਦੀ ਭਾਰਤ ਆਰਥਿਕ ਰਣਨੀਤੀ ਦਾ ਵਿਸਥਾਰ ਕਰਦੇ ਹੋਏ ਭਾਰਤ ਨਾਲ ਭਵਿੱਖ ਦੇ ਆਰਥਿਕ ਰੋਡਮੈਪ ’ਤੇ ਸਲਾਹ-ਮਸ਼ਵਰਾ ਕਰੇਗੀ। ਆਸਟ੍ਰੇਲੀਆ ਇੰਡੀਆ ਬਿਜ਼ਨਸ ਐਕਸਚੇਂਜ ਦੇ ਵਿਸਥਾਰ ਲਈ 1.4 ਕਰੋੜ ਡਾਲਰ ਦੀ ਵਾਧੂ ਫੰਡਿੰਗ ਅਲਾਟ ਕੀਤੀ ਗਈ ਹੈ, ਜਿਸ ਵਿੱਚ Austrade ਵੱਖ-ਵੱਖ ਖੇਤਰਾਂ ਵਿੱਚ ਭਾਰਤ ਵਿੱਚ ਨਵੇਂ ਕਾਰੋਬਾਰੀ ਮਿਸ਼ਨਾਂ ਦੀ ਅਗਵਾਈ ਕਰ ਰਿਹਾ ਹੈ। ਕੇਂਦਰ ਹੁਣ ਦੁਵੱਲੇ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਮਹੱਤਵਪੂਰਨ ਫੰਡਾਂ ਅਤੇ ਇੱਕ ਮਾਹਰ ਸਲਾਹਕਾਰ ਬੋਰਡ ਨਾਲ ਲੈਸ ਹੈ।

Leave a Comment