ਮੈਲਬਰਨ: ਮਾਈਕ੍ਰੋਸਾਫਟ ਨੇ “CoPilot Plus PCs” ਦੇ ਲਾਂਚ ਦੇ ਨਾਲ ਹੀ ਕੰਪਿਊਟਿੰਗ ਦੇ ਇੱਕ ਨਵੇਂ ਯੁੱਗ ਦਾ ਐਲਾਨ ਕੀਤਾ ਹੈ। ਇਨ੍ਹਾਂ PC ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਦੇ ਅੰਦਰ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਮੌਜੂਦ ਹੋਣਗੀਆਂ, ਜੋ ਪਹਿਲਾਂ ਸਿਰਫ਼ ਆਨਲਾਈਨ ਮਿਲਦੀਆਂ ਸਨ। ਮਤਲਬ ਤੁਸੀਂ ChatGPT ਨੂੰ ਬਗ਼ੈਰ ਇੰਟਰਨੈੱਟ ਤੋਂ ਜ਼ਿਆਦਾ ਤੇਜ਼ੀ ਨਾਲ ਕਰ ਸਕੋਗੇ। ਮਾਈਕ੍ਰੋਸਾਫਟ ਦੇ AI Assistant CoPilot ਨੂੰ OpenAI ਨਾਲ ਭਾਈਵਾਲੀ ਵਿੱਚ ਵਿਕਸਤ ਕੀਤਾ ਗਿਆ ਸੀ, ਜੋ ਕਿ ChatGPT ਦੀ ਮਾਲਕ ਕੰਪਨੀ ਹੈ।
ਰਵਾਇਤੀ AI ਦੇ ਉਲਟ, ਜੋ ਕਲਾਉਡ ਵਿੱਚ ਕੰਮ ਕਰਦਾ ਹੈ, CoPilot Plus PCs ਵਿੱਚ ਇੱਕ “ਨਿਊਰਲ ਪ੍ਰੋਸੈਸਿੰਗ ਯੂਨਿਟ” (NPU) ਦੀ ਵਿਸ਼ੇਸ਼ਤਾ ਹੈ ਜੋ AI ਪ੍ਰੋਸੈਸਿੰਗ ਨੂੰ ਡਿਵਾਈਸ ‘ਤੇ ਹੀ ਹੋਣ ਦੀ ਇਜਾਜ਼ਤ ਦਿੰਦੀ ਹੈ। ਇਹ NPU ਪ੍ਰਤੀ ਸਕਿੰਟ 40 ਟ੍ਰਿਲੀਅਨ ਓਪਰੇਸ਼ਨ ਕਰ ਸਕਦਾ ਹੈ। ਨਵੇਂ PCs ਨੂੰ ਈਮੇਲ ਨੋਟੀਫ਼ੀਕੇਸ਼ਨ ਦਾ ਖ਼ੁਦ ਹੀ ਜਵਾਬ ਦੇਣ ਅਤੇ ਕੰਪਿਊਟਰ ‘ਤੇ ਜਾਣਕਾਰੀ ਲੱਭਣ ਵਰਗੇ ਕੰਮਾਂ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ। ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਨੇ ਕਿਹਾ ਕਿ ਇਸ ਨਵੀਂ ਪੀੜ੍ਹੀ ਦੇ ਕੰਪਿਊਟਰਾਂ ਦਾ ਟੀਚਾ ਹਰ ਵਿਅਕਤੀ ਨੂੰ ਵਧੇਰੇ ਗਿਆਨਵਾਨ ਅਤੇ ਉਤਪਾਦਕ ਬਣਾਉਣਾ ਹੈ।
CoPilot Plus PCs ਮਾਈਕ੍ਰੋਸਾਫਟ ਆਪਣੇ ਨਵੇਂ ਸਰਫੇਸ ਡਿਵਾਈਸ ’ਚ ਨਾਲ ਲਾਂਚ ਕਰੇਗੀ। ਇਸ ਤੋਂ ਇਲਾਵਾ HP, Asus, Dell ਅਤੇ Lenovo ਵਰਗੇ ਹੋਰ PC ਬ੍ਰਾਂਡ ਵੀ CoPilot Plus PCs ਪੇਸ਼ ਕਰਨਗੇ। ਮਾਈਕ੍ਰੋਸਾਫਟ ਦਾ ਦਾਅਵਾ ਹੈ ਕਿ ਇਹ ਨਵੇਂ PCs M3 ਵਾਲੇ ਮੈਕਬੁੱਕ ਏਅਰ ਨਾਲੋਂ 58٪ ਤੇਜ਼ ਹਨ। ਇਨ੍ਹਾਂ PC ਦੀ ਇੱਕ ਮੁੱਖ ਵਿਸ਼ੇਸ਼ਤਾ ਵਿੰਡੋਜ਼ ਵਿੱਚ AI ਦਾ ਏਕੀਕਰਣ ਹੈ, ਜਿਸ ਵਿੱਚ “ਰੀਕਾਲ” ਨਾਮਕ ਇੱਕ ਨਵੀਂ ਵਿਸ਼ੇਸ਼ਤਾ ਹੈ ਜੋ PC ’ਤੇ ਕੀਤੀ ਤੁਹਾਡੀ ਹਰ ਗਤੀਵਿਧੀ ਨੂੰ ਰੀਕਾਰਡ ਕਰਦਾ ਹੈ ਅਤੇ ਆਪਣੇ PC ‘ਤੇ ਕੀਤੀ ਜਾਂ ਵੇਖੀ ਗਈ ਕਿਸੇ ਚੀਜ਼ ਦੀ ਲੱਭਣ ਦੀ ਇਜਾਜ਼ਤ ਦਿੰਦੀ ਹੈ। ਇਸ ਐਲਾਨ ਨੂੰ ਰੋਜ਼ਾਨਾ ਕੰਪਿਊਟਿੰਗ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜੋ Windows 95 ਦੇ ਪ੍ਰਭਾਵ ਦੇ ਤੁਲਨਾਤਮਕ ਹੈ।