ਮੈਲਬਰਨ: ਆਸਟ੍ਰੇਲੀਆ ਦੀ ਇਕ ਨਾਬਾਲਗ ਲੜਕੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਅਤੇ ਫਿਰ ਆਨਲਾਈਨ ਧਮਕੀ ਦੇਣ ਦੇ ਦੋਸ਼ ‘ਚ ਇੰਡੀਆ ਦੇ ਸ਼ਹਿਰ ਇੰਦੌਰ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਨਾਬਾਲਗ ਨਾਲ ਦੋਸਤੀ ਕੀਤੀ ਅਤੇ ਬਹਿਲਾ-ਫੁਸਲਾ ਕੇ ਉਸ ਤੋਂ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ ਮੰਗਵਾ ਲਈਆਂ। ਜਦੋਂ ਨਾਬਾਲਗ ਨੇ ਕੁਝ ਸਮੇਂ ਬਾਅਦ ਆਪਣੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਨਾ ਬੰਦ ਕਰ ਦਿੱਤਾ ਤਾਂ ਦੋਸ਼ੀ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਸ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਉਸ ਦੇ ਦੋਸਤਾਂ ਅਤੇ ਪਰਿਵਾਰ ਨੂੰ ਭੇਜ ਦੇਵੇਗਾ।
ਕਿਉਂਕਿ ਮਾਮਲਾ ਕਿਸੇ ਹੋਰ ਦੇਸ਼ ਦੇ ਵਸਨੀਕ ਦਾ ਹੈ, ਇਸ ਲਈ ਨਾਬਾਲਗ ਨੇ ਇੰਟਰਪੋਲ ਨੂੰ ਸ਼ਿਕਾਇਤ ਭੇਜੀ। ਇੰਟਰਪੋਲ ਵੱਲੋਂ CBI ਨੂੰ ਸ਼ਿਕਾਇਤ ਕਰਨ ਤੋਂ ਬਾਅਦ CBI ਨੇ ਪਾਇਆ ਕਿ ਦੋਸ਼ੀ ਅੰਕੁਰ ਸ਼ੁਕਲਾ ਇੰਦੌਰ ਵਿੱਚ ਰਹਿੰਦਾ ਹੈ। ਇਸ ਵੇਰਵੇ ਤੋਂ ਬਾਅਦ CBI ਨੇ ਮੁਲਜ਼ਮ ਦੇ ਘਰ ਛਾਪਾ ਮਾਰਿਆ, ਜਿਸ ਵਿੱਚ ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ ਵਿੱਚ ਰਿਕਾਰਡ ਇਤਰਾਜ਼ਯੋਗ ਵੀਡੀਓ ਅਤੇ ਫੋਟੋਆਂ ਬਰਾਮਦ ਕੀਤੀਆਂ ਗਈਆਂ ਹਨ। CBI ਨੇ ਇਸ ਨੂੰ ਜ਼ਬਤ ਕਰ ਲਿਆ ਹੈ ਅਤੇ ਅੰਕੁਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ CBI ਅਜੇ ਤੱਕ ਅੰਕੁਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।