NSW ਦੇ 4 ਲੱਖ ਸਰਕਾਰੀ ਮੁਲਾਜ਼ਮਾਂ ਲਈ 10.5 ਫ਼ੀਸਦੀ ਤਨਖ਼ਾਹ ’ਚ ਵਾਧੇ ਦੀ ਮਨਜ਼ੂਰੀ

ਮੈਲਬਰਨ: ਮਿਨਸ ਸਰਕਾਰ ਨੇ NSW ਦੇ 400,000 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ 10.5٪ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਸੋਮਵਾਰ ਨੂੰ ਐਲਾਨੀ ਗਈ ਇਹ ਪੇਸ਼ਕਸ਼ ਉਨ੍ਹਾਂ ਕਾਮਿਆਂ ‘ਤੇ ਲਾਗੂ ਹੁੰਦੀ ਹੈ ਜਿਨ੍ਹਾਂ ਦਾ ਇੰਡਸਟ੍ਰੀਅਲ ਐਗਰੀਮੈਂਟ ਰੀਨਿਊ ਹੋਣਾ ਹੈ, ਜਿਸ ਵਿੱਚ ਨਰਸਾਂ, ਸਹਾਇਕ ਸਿਹਤ ਕਰਮਚਾਰੀ, ਫਾਇਰ ਫਾਈਟਰ, ਜੇਲ੍ਹ ਗਾਰਡ, ਕਮਿਊਨਿਟੀ ਕੇਸ ਵਰਕਰ ਅਤੇ ਸਰਵਿਸ NSW ਇੰਪਲੌਈ ਸ਼ਾਮਲ ਹਨ।

ਇਸ ਵਿੱਚ ਪਿਛਲੇ ਸਾਲ ਤਨਖਾਹ ਵਿੱਚ ਵਾਧਾ ਪ੍ਰਾਪਤ ਕਰਨ ਵਾਲੇ ਪੈਰਾਮੈਡੀਕਲ ਮੁਲਾਜ਼ਮ ਸ਼ਾਮਿਲ ਨਹੀਂ ਹੋਣਗੇ। ਇਸ ਪੇਸ਼ਕਸ਼ ਵਿੱਚ ਪਹਿਲੇ ਸਾਲ ਦੌਰਾਨ 4٪, ਦੂਜੇ ਸਾਲ ਵਿੱਚ 3.5٪ ਅਤੇ ਤੀਜੇ ਸਾਲ ਵਿੱਚ 3٪ ਤਨਖਾਹ ਵਾਧਾ ਸ਼ਾਮਲ ਹੈ। ਜੇ ਇਨ੍ਹਾਂ ਸਾਲਾਂ ਦੌਰਾਨ ਮਹਿੰਗਾਈ 4.5٪ ਤੋਂ ਵੱਧ ਜਾਂਦੀ ਹੈ ਤਾਂ ਵਰਕਰਾਂ ਨੂੰ ਰਾਹਤ ਵੱਜੋਂ 1,000 ਡਾਲਰ ਹੋਰ ਵੀ ਮਿਲੇਗਾ। ਹਾਲਾਂਕਿ, ਕੁਝ ਯੂਨੀਅਨਾਂ ਇਸ ਪੇਸ਼ਕਸ਼ ਤੋਂ ਅਸੰਤੁਸ਼ਟ ਹੋਣ ਦੀ ਸੰਭਾਵਨਾ ਹੈ, ਕਿਉਂਕਿ ਉਹ ਉੱਚ ਤਨਖਾਹ ਵਾਧੇ ਦੀ ਮੰਗ ਕਰ ਰਹੀਆਂ ਹਨ।

Leave a Comment