ਮੈਲਬਰਨ: ICICI ਬੈਂਕ ਨੇ ਪ੍ਰਵਾਸੀ ਭਾਰਤੀ (NRI) ਕਸਟਮਰਜ਼ ਨੂੰ ਆਪਣੇ ਇੰਟਰਨੈਸ਼ਨਲ ਮੋਬਾਈਲ ਨੰਬਰਾਂ ਰਾਹੀਂ ਭਾਰਤ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਲੈਣ-ਦੇਣ ਦੀ ਵਰਤੋਂ ਕਰਨ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਨਵੀਂ ਸੇਵਾ ਦਾ ਉਦੇਸ਼ ਪ੍ਰਵਾਸੀ ਭਾਰਤੀਆਂ ਨੂੰ ਆਪਣੇ NRE/NRO ਖਾਤਿਆਂ ਨਾਲ ਭਾਰਤੀ ਮੋਬਾਈਲ ਨੰਬਰ ਰਜਿਸਟਰ ਕਰਨ ਦੀ ਜ਼ਰੂਰਤ ਨੂੰ ਖਤਮ ਕਰ ਕੇ ਰੋਜ਼ਾਨਾ ਭੁਗਤਾਨ ਨੂੰ ਸਰਲ ਬਣਾਉਣਾ ਹੈ, ਜਿਸ ਨਾਲ ਸਹੂਲਤ ਵਿੱਚ ਵਾਧਾ ਹੋਵੇਗਾ।
ICICI ਬੈਂਕ ਦੀ ਨਵੀਂ ਪੇਸ਼ਕਸ਼ ਦੇ ਨਾਲ, ਪ੍ਰਵਾਸੀ ਭਾਰਤੀ ਹੁਣ ਨਿਰਵਿਘਨ UPI ਲੈਣ-ਦੇਣ ਲਈ ਆਪਣੇ ਖਾਤਿਆਂ ਨਾਲ ਰਜਿਸਟਰਡ ਆਪਣੇ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਦਾ ਲਾਭ ਲੈ ਸਕਦੇ ਹਨ। ਆਪਣੇ ਇੰਟਰਨੈਸ਼ਨਲ ਮੋਬਾਈਲ ਨੰਬਰਾਂ ‘ਤੇ UPI ਚਲਾਉਣ ਲਈ ਤੁਹਾਨੂੰ iMobile Pay ਐਪ ਰਾਹੀਂ ਆਪਣੇ ਮੋਬਾਈਲ ਨੰਬਰ ਦੀ ਤਸਦੀਕ ਕਰਨਾ ਪਵੇਗਾ, UPI ID ਬਣਾ ਕੇ ਅਤੇ ਆਪਣਾ ਖਾਤਾ ਨੰਬਰ ਚੁਣ ਕੇ, NRI ਆਸਾਨੀ ਨਾਲ UPI ਲੈਣ-ਦੇਣ ਸ਼ੁਰੂ ਕਰ ਸਕਦੇ ਹਨ।