ਆਸਟ੍ਰੇਲੀਆਈ ਸੈਟੇਲਾਈਟ ਇੰਡੀਅਨ ਲਾਂਚਰ, ਤਿੰਨ ਕੰਪਨੀਆਂ ਨੂੰ ਪੁਲਾੜ ਪ੍ਰਾਜੈਕਟਾਂ ਲਈ ਮਿਲੇ 180 ਲੱਖ ਡਾਲਰ

ਮੈਲਬਰਨ: ਆਸਟ੍ਰੇਲੀਆਈ ਅਤੇ ਇੰਡੀਆ ਵਿਚਕਾਰ ਪੁਲਾੜ (Space) ਦੇ ਖੇਤਰ ’ਚ ਭਾਈਵਾਲੀ ਵਧਦੀ ਜਾ ਰਹੀ ਹੈ ਅਤੇ ਦੋਵੇਂ ਦੇਸ਼ ਕੀਮਤੀ ਵਪਾਰਕ ਸਬੰਧ ਬਣਾ ਰਹੇ ਹਨ। ਆਸਟ੍ਰੇਲੀਆ ਸਰਕਾਰ ਵੱਲੋਂ ਫੰਡ ਪ੍ਰਾਪਤ ਇੰਟਰਨੈਸ਼ਨਲ ਸਪੇਸ ਇਨਵੈਸਟਮੈਂਟ ਇੰਡੀਆ ਪ੍ਰੋਜੈਕਟਸ ਪ੍ਰੋਗਰਾਮ ਤਹਿਤ ਤਿੰਨ ਸਪੇਸ ਤਕਨੀਕੀ ਸਟਾਰਟਅੱਪਸ ਨੂੰ 180 ਲੱਖ ਡਾਲਰ ਮਿਲੇ ਹਨ, ਜਿਨ੍ਹਾਂ ’ਚੋਂ ਦੋ ਸੈਟੇਲਾਈਟਸ ਨੂੰ ਭਾਰਤ ਵੱਲੋਂ ਪੁਲਾੜ ’ਚ ਲਾਂਚ ਕੀਤਾ ਜਾਵੇਗਾ। ਇਨ੍ਹਾਂ ’ਚ ਵੈਸਟਰਨ ਆਸਟ੍ਰੇਲੀਆ LatConnect60 ਦੇ ਇੱਕ ਸੈਟੇਲਾਈਟ ਨੂੰ ਬਹੁਤ ਉੱਚ ਰੈਜ਼ੋਲਿਊਸ਼ਨ ‘ਤੇ ਕਾਰਬਨ ਨਿਕਾਸ ਬਾਰੇ ਜਾਣਕਾਰੀ ਇਕੱਤਰ ਕਰਨ ਲਈ 58 ਲੱਖ ਡਾਲਰ ਅਤੇ NSW ਦੀ ਸਪੇਸ ਮਸ਼ੀਨਜ਼ ਕੰਪਨੀ ਨੂੰ ਪੁਲਾੜ ’ਚ ਫੈਲੇ ਕੂੜੇ ਨੂੰ ਘੱਟ ਕਰਨ ਲਈ ਸਪੇਸ MAITRI (Mission for Australia-India’s Technology, Research and Innovation) ਮਿਸ਼ਨ ਲਈ 85 ਲੱਖ ਡਾਲਰ ਤੋਂ ਵੱਧ ਦਿੱਤੇ ਗਏ ਹਨ, ਜਿਨ੍ਹਾਂ ਨੂੰ ਭਾਰਤੀ ਲਾਂਚਰ ਰਾਹੀਂ ਪੁਲਾੜ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ACT ਦੇ ਸਕਾਈਕ੍ਰਾਫਟ ਨੂੰ 37 ਲੱਖ ਡਾਲਰ ਦਿੱਤੇ ਗਏ ਹਨ।

Leave a Comment