ਆਕਲੈਂਡ : Sea7 Australia
Get NZ Driving Licence for Punjabi Speakers – ਨਵੇਂ-ਨਵੇਂ ਨਿਊਜ਼ੀਲੈਂਡ ਆਉਣ ਵਾਲਿਆਂ ਲਈ , ਅੰਗਰੇਜ਼ੀ ਨਾ ਬੋਲ ਸਕਣ ਵਾਲੇ ਮਾਪੇ ਹੁਣ ਪੰਜਾਬੀ ਬੋਲੀ ਬੋਲ ਕੇ ਵੀ ਕਾਰ ਲਾਇਸੰਸ ਪ੍ਰਾਪਤ ਕਰ ਸਕਣਗੇ।
ਇਸ ਤੋਂ ਇਲਾਵਾ ਫੇਲ੍ਹ ਹੋ ਹੋ ਕੇ ਅੱਕ ਚੁੱਕੇ ਹੋ ਜਾਂ ਨਵੀਂ ਉਮਰੇ ਲਾਇਸੰਸ ਲੈਣ ਵਾਲੇ ਮੈਬਰਾਂ ਲਈ ਅੰਗਰੇਜੀ ਜਾਂ ਪੰਜਾਬੀ ਵਿੱਚ ਲਾਇਸੰਸ ਲੈਣ ਦੀ ਸਹੂਲਤ ਮਿਲੇਗੀ।
ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਅਨੁਸਾਰ :
1. ਪਹਿਲੇ 4 ਘੰਟੇ ਟਰੇਨਿੰਗ ਲੈ ਕੇ ਗੁਰੂ ਘਰ ਹੀ ਟੈਸਟ ਦੇ ਸਕੋਗੇ ਅਤੇ ਉਨੀ ਵਾਰ ਕਰੋ ਜਦੋ ਤੱਕ ਪਾਸ ਨਹੀ ਹੋ ਜਾਂਦੇ ਭਾਵੇ ਸੌ ਵਾਰ ਟਰਾਈ ਕਰੀ ਚੱਲੋ ।ਪਰ 4 ਘੰਟੇ ਦੀ ਟਰੇਨਿੰਗ ਕਰਨ ਬਾਅਦ ਫੇਲ ਹੋਣਾ ਦਾ ਕੋਈ ਕਾਰਨ ਨਹੀ ਪਰ ਫਿਰ ਵੀ ਅਗਰ ਕੋਈ ਰਹਿ ਗਿਆ ਤਾ ਉਹ ਵਾਰ ਵਾਰ ਕਰੀ ਜਾਵੇ ਜਦੋ ਤੱਕ ਪਾਸ ਨਹੀ ਹੁੰਦੇ ।
2. ਫੀਸ ਇੱਕ ਹੀ ਰਹੇਗੀ ਜੋ ਨਵਾਂ ਲਾਇਸੰਸ ਲੈਣ ਵਾਲਿਆਂ ਲਈ $196.10 ਅਤੇ ਇੰਡੀਆ ਵਾਲਾ ਬਦਲਣ ਲਈ $244.50 ਅਤੇ ਇਹ ਫੀਸ ਇੱਕੋ ਵਾਰ ਜਿੰਨਾ ਚਿਰ ਤੁਸੀ ਪਾਸ ਨਹੀ ਹੋ ਜਾਂਦੇ ।
3. ਲਾਇਸੰਸ ਲੈਣ ਲਈ ਅਜੇ 18 ਮਈ ਰੱਖੀ ਗਈ ਹੈ ਪਰ ਕਿੰਨੀਆਂ ਬੁਕਿੰਗ ਹੁੰਦੀਆਂ ਉਸ ਉੱਪਰ ਨਿਰਭਰ ਹੈ ।
4. ਗੁਰੂ ਘਰ ਆਫਿਸ ਵਿੱਚ 09 296 2375 ਤੇ ਕਾਲ ਕਰਕੇ ਬੁਕਿੰਗ ਕਰਵਾ ਸਕਦੇ ਹੋ ।
5. ਬਜੁਰਗ, ਬੀਬੀਆਂ , ਆਦਮੀ ਅਤੇ ਬੱਚੇ ਕੋਈ ਵੀ ਕਰ ਸਕਦਾ ਹੈ ।