ਵਿਕਟੋਰੀਆ ਦੇ ਮਾਊਂਟ ਬਿਊਟੀ ‘ਚ ਜਹਾਜ਼ ਕਰੈਸ਼, ਦੋ ਜਣਿਆਂ ਦੀ ਮੌਤ

ਮੈਲਬਰਨ: ਵਿਕਟੋਰੀਆ ਦੇ ਪੂਰਬੀ ਹਿੱਸੇ ‘ਚ ਸਥਿਤ ਮਾਊਂਟ ਬਿਊਟੀ ਏਅਰਫੀਲਡ ‘ਚ ਇਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਦੋਵੇਂ ਇਮਬੈਂਕਮੈਂਟ ਡਰਾਈਵ ਦੇ ਉੱਪਰ ਉਡਾਣ ਭਰ ਰਹੇ ਸਨ ਜਦੋਂ ਜਹਾਜ਼ ਦੁਪਹਿਰ 1:45 ਵਜੇ ਹਾਦਸਾਗ੍ਰਸਤ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜਹਾਜ਼ ’ਚ ਸਵਾਰ ਪਾਇਲਟ ਅਤੇ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੰਟਰੀ ਫਾਇਰ ਅਥਾਰਟੀ ਨੇ ਕਿਹਾ ਕਿ ਉਸ ਨੂੰ ਘਟਨਾ ਬਾਰੇ ਕਈ ਕਾਲਾਂ ਮਿਲੀਆਂ ਅਤੇ ਇਸ ਦੇ ਚਾਲਕ ਦਲ ਨੇ ਪੈਰਾਮੈਡਿਕਸ ਦੇ ਮੌਕੇ ‘ਤੇ ਪਹੁੰਚਣ ਤੱਕ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਐਂਬੂਲੈਂਸ ਵਿਕਟੋਰੀਆ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੈਰਾਮੈਡਿਕਸ ਐਡਵਾਂਸਡ ਲਾਈਫ ਸਪੋਰਟ ਪੈਰਾਮੈਡਿਕਸ, ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ, ਪੈਰਾਮੈਡੀਕਲ ਅਤੇ ਏਅਰ ਐਂਬੂਲੈਂਸ ਨਾਲ ਹਾਦਸੇ ਵਾਲੀ ਥਾਂ ’ਤੇ ਪੁੱਜੇ ਸਨ। ਮਾਊਂਟ ਬਿਊਟੀ ਉੱਤਰ-ਪੂਰਬੀ ਵਿਕਟੋਰੀਆ ਦਾ ਇੱਕ ਛੋਟਾ ਜਿਹਾ ਕਸਬਾ ਹੈ, ਜੋ ਫਾਲਜ਼ ਕ੍ਰੀਕ ਅਤੇ ਅਲਪਾਈਨ ਨੈਸ਼ਨਲ ਪਾਰਕ ਦੇ ਨੇੜੇ ਹੈ।

ਮ੍ਰਿਤਕਾਂ ਦੀ ਪਛਾਣ ਕੇਟ ਕਲਿੰਗਘਮ (39) ਅਤੇ ਉਸ ਦੇ ਪਰਿਵਾਰਕ ਮਿੱਤਰ ਗਰੇਗ ਵਾਨਲੈੱਸ (67) ਵਜੋਂ ਹੋਈ ਹੈ। ਕੇਟ ਆਪਣੇ ਪਿੱਛੇ 5 ਮਹੀਨਿਆਂ ਦਾ ਬੱਚਾ ਛੱਡ ਗਈ ਹੈ।

Leave a Comment