ਕਸਟਮਰਜ਼ ਦੇ ਵਧਦੇ ਹਮਲਿਆਂ ਦਰਮਿਆਨ Woolworths ਨੇ ਆਪਣੇ ਸਟਾਫ਼ ਦੀ ਸੁਰੱਖਿਆ ਲਈ ਚੁੱਕਿਆ ਇਹ ਕਦਮ

ਮੈਲਬਰਨ: ਵੂਲਵਰਥਸ ਇਸ ਹਫਤੇ ਆਪਣੇ ਸਾਰੇ 191 ਸਟੋਰਾਂ ‘ਤੇ ਸਟਾਫ ਸੁਰੱਖਿਆ ਉਪਾਵਾਂ ਦੇ ਹਿੱਸੇ ਵਜੋਂ ਬਾਡੀ ਕੈਮਰੇ ਲਗਾ ਰਹੀ ਹੈ। ਸੁਪਰਮਾਰਕੀਟ ਚੇਨ ਨੇ 17 ਸਟੋਰਾਂ ਵਿਚ ਕੈਮਰਿਆਂ ਦਾ ਟਰਾਇਲ ਕੀਤਾ ਅਤੇ ਕਿਹਾ ਕਿ ਕੈਮਰੇ ਲਗਾਉਣ ਤੋਂ ਬਾਅਦ ਸਟਾਫ ਵੱਧ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਰਿਪੋਰਟ ਕੀਤੀ ਕਿ ਕੈਮਰਿਆਂ ਨੇ ਕਸਟਮਰਜ਼ ਨਾਲ ਟਕਰਾਅ ਅਤੇ ਦੁਰਵਿਵਹਾਰ ਨੂੰ ਘਟਾਉਣ ਵਿਚ ਮਦਦ ਕੀਤੀ। ਵੂਲਵਰਥਸ ਨੇ ਪਿਛਲੇ ਤਿੰਨ ਸਾਲਾਂ ਵਿੱਚ ਸਰੀਰਕ ਹਮਲਿਆਂ ਵਿੱਚ 75٪ ਅਤੇ “ਗੰਭੀਰ ਰਿਪੋਰਟ ਕਰਨ ਯੋਗ ਘਟਨਾਵਾਂ” ਵਿੱਚ 148٪ ਦਾ ਵਾਧਾ ਵੇਖਿਆ ਹੈ। ਵੂਲਵਰਥਸ ਨਿਊਜ਼ੀਲੈਂਡ ਦੇ ਸਟੋਰ ਡਾਇਰੈਕਟਰ ਜੇਸਨ ਸਟਾਕਿਲ ਨੇ ਇਕ ਬਿਆਨ ਵਿਚ ਕਿਹਾ ਕਿ ਕੈਮਰੇ ਗਰਦਨ ’ਚ ਟੰਗੇ ਜਾਣਗੇ ਅਤੇ ਸਿਰਫ ਕਿਸੇ ਸੁਰੱਖਿਆ ਨੂੰ ਖ਼ਤਰੇ ਦੀ ਘਟਨਾ ਵਾਪਰਨ ਦੌਰਾਨ ਚਾਲੂ ਕੀਤੇ ਜਾਣਗੇ। ਸਟਾਫ ਨੂੰ ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਗਾਹਕਾਂ ਨੂੰ ਇਸ ਦੀ ਜਾਣਕਾਰੀ ਦੇਣ ਦੀ ਵੀ ਜ਼ਰੂਰਤ ਹੋਵੇਗੀ। ਜਾਂਚ ਦੇ ਹਿੱਸੇ ਵਜੋਂ ਪੁਲਿਸ ਵੱਲੋਂ ਬੇਨਤੀ ਕੀਤੇ ਜਾਣ ਤੋਂ ਬਿਨਾਂ ਫੁਟੇਜ ਜਾਰੀ ਨਹੀਂ ਕੀਤੀ ਜਾਵੇਗੀ।

Leave a Comment