ਵੈਸਟਰਨ ਆਸਟ੍ਰੇਲੀਆ ’ਚ ਇੱਕ ਦਹਾਕੇ ਮਗਰੋਂ ਪਹਿਲੀ ਵਾਰੀ ਟੀਚਰ ਹੜਤਾਲ ’ਤੇ ਜਾਣ ਲਈ ਹੋਏ ਮਜਬੂਰ, ਜਾਣੋ ਕੀ ਨੇ ਮੰਗਾਂ

ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ਦੇ 80 ਤੋਂ ਵੱਧ ਪਬਲਿਕ ਸਕੂਲਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਮੰਗਲਵਾਰ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਬੰਦ ਰਹਿਣਗੇ। ਇਹ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਆਪਣੀ ਕਿਸਮ ਦੀ ਪਹਿਲੀ ਹੜਤਾਲ ਹੈ। ਯੂਨੀਅਨ ਨੇ ਹੜਤਾਲ ਦਾ ਕਾਰਨ ਤਨਖਾਹ ਦੀ ‘ਅਪਮਾਨਜਨਕ’ ਪੇਸ਼ਕਸ਼ ਦਸਿਆ ਹੈ। ਸਰਕਾਰ ਤਿੰਨ ਸਾਲਾਂ ਵਿੱਚ ਤਨਖਾਹ ਵਿੱਚ 11 ਪ੍ਰਤੀਸ਼ਤ ਵਾਧੇ ਦੀ ਪੇਸ਼ਕਸ਼ ਕਰ ਰਹੀ ਹੈ ਪਰ ਅਧਿਆਪਕ ਅਗਲੇ ਦੋ ਸਾਲਾਂ ਵਿੱਚ 12 ਪ੍ਰਤੀਸ਼ਤ ਦੀ ਮੰਗ ਕਰ ਰਹੇ ਹਨ। WA ਦੇ ਸਿੱਖਿਆ ਵਿਭਾਗ ਨੇ ਹੁਣ ਤੱਕ ਪੁਸ਼ਟੀ ਕੀਤੀ ਹੈ ਕਿ 22 ਸਕੂਲ ਪੂਰੀ ਤਰ੍ਹਾਂ ਬੰਦ ਰਹਿਣਗੇ ਅਤੇ 61 ਸਿਰਫ ਅੰਸ਼ਕ ਤੌਰ ‘ਤੇ ਖੁੱਲ੍ਹੇ ਰਹਿਣਗੇ। ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੰਗਲਵਾਰ ਸਵੇਰ ਦੀ ਯੋਜਨਾ ਬਾਰੇ ਵਧੇਰੇ ਵਿਸਥਾਰ ਪੂਰਵਕ ਜਾਣਕਾਰੀ ਮਿਲੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕਈ ਮਾਪਿਆਂ ਨੇ ਟੀਚਰਾਂ ਦੀਆਂ ਮੰਗਾਂ ਨੂੰ ਜਾਇਜ਼ ਦਸਿਆ ਹੈ

Leave a Comment