NSW ਦੇ ਵੋਏ ਵੋਏ ’ਚ ਰੇਲ ਅਤੇ ਕਾਰ ’ਚ ਟੱਕਰ ਤੋਂ ਬਾਅਦ ਮਚੀ ਹਫੜਾ-ਦਫੜੀ

ਮੈਲਬਰਨ: NSW ਸੈਂਟਰਲ ਕੋਸਟ ‘ਤੇ ਵੋਏ ਵੋਏ ਵਿਚ ਰੇਲਵੇ ਕਰਾਸਿੰਗ ‘ਤੇ ਬੀਤੀ ਰਾਤ ਕਰੀਬ 6 ਵਜੇ ਇਕ ਰੇਲ ਗੱਡੀ ਅਤੇ ਕਾਰ ਦੀ ਟੱਕਰ ਹੋ ਗਈ। ਉਸ ਸਮੇਂ ਰੇਲ ਗੱਡੀ ਵਿੱਚ 226 ਲੋਕ ਸਵਾਰ ਸਨ। ਖ਼ੁਸ਼ਕਿਸਮਤੀ ਨਾਲ ਰੇਲ ਗੱਡੀ ਨਾਲ ਟਕਰਾਉਣ ਤੋਂ ਕੁਝ ਪਲ ਪਹਿਲਾਂ ਇੰਟਰਨੈਸ਼ਨਲ ਡਰਾਈਵਰ (43) ਕਾਰ ਤੋਂ ਛਾਲ ਮਾਰ ਕੇ ਜਾਨ ਬਚਾਉਣ ਵਿਚ ਸਫਲ ਰਿਹਾ। ਜਦੋਂ ਬ੍ਰਿਸਬੇਨ ਵਾਟਰ ਪੁਲਿਸ ਡਿਸਟ੍ਰਿਕਟ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਰਾਵਸਨ ਰੋਡ ‘ਤੇ ਰੇਲਵੇ ਕਰਾਸਿੰਗ ‘ਤੇ ਇਕ ਕਾਲੇ ਰੰਗ ਦੀ ਹੋਂਡਾ ਰੇਲ ਗੱਡੀ ਨਾਲ ਟਕਰਾ ਗਈ ਸੀ ਅਤੇ ਇਸ ਨੂੰ ਧੂਹ ਕੇ ਪਟੜੀਆਂ ਦੇ ਨਾਲ 200 ਸੌ ਮੀਟਰ ਦੀ ਦੂਰੀ ਤਕ ਲੈ ਗਈ ਸੀ। NSW ਐਂਬੂਲੈਂਸ ਸੇਵਾ ਦੇ ਪੈਰਾਮੈਡਿਕਸ ਨੇ ਮੌਕੇ ‘ਤੇ ਪਹੁੰਚ ਕੇ ਮਾਮੂਲੀ ਸੱਟਾਂ ਵਾਲੇ ਤਿੰਨ ਲੋਕਾਂ ਦਾ ਇਲਾਜ ਕੀਤਾ, ਜਦਕਿ 70 ਸਾਲ ਦੀ ਇੱਕ ਔਰਤ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਨਾਲ ਗੋਸਫੋਰਡ ਹਸਪਤਾਲ ਲਿਜਾਇਆ ਗਿਆ। ਟੱਕਰ ਤੋਂ ਬਾਅਦ ਕਾਫ਼ੀ ਸਮੇਂ ਤਕ ਰੇਲ ਸੇਵਾਵਾਂ ਪ੍ਰਭਾਵਤ ਰਹੀਆਂ, ਜਿਨ੍ਹਾਂ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ।

Leave a Comment