ਸਿਡਨੀ ’ਚ ਚਾਕੂਬਾਜ਼ੀ ਲਈ ਗ਼ਲਤ ਬੰਦੇ ਨੂੰ ਦੋਸ਼ੀ ਦੱਸਣ ’ਤੇ ਫਸਿਆ Channel 7, ਯਹੂਦੀ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਕਰਨ ਲਈ ਕੀਤਾ ਵਕੀਲ

ਮੈਲਬਰਨ : 20 ਸਾਲਾਂ ਦੇ ਇੱਕ ਵਿਦਿਆਰਥੀ ਨੇ Channel 7 ’ਤੇ ਮਾਣਹਾਨੀ ਦਾ ਕੇਸ ਕਰਨ ਦਾ ਫ਼ੈਸਲਾ ਕੀਤਾ ਹੈ। Channel 7 ਨੇ ਗ਼ਲਤੀ ਨਾਲ ਉਸ ਦਾ ਨਾਮ ਸਿਡਨੀ ਦੇ ਇੱਕ ਸ਼ਾਪਿੰਗ ਸੈਂਟਰ ’ਚ ਸ਼ਨੀਵਾਰ ਨੂੰ ਹੋਏ 6 ਜਣਿਆਂ ਦਾ ਕਤਲ ਦੇ ਦੋਸ਼ੀ ਵਜੋਂ ਲਿਖ ਦਿਤਾ ਸੀ। UTS ਵਿੱਚ ਕੰਪਿਊਟਿੰਗ ਸਟੱਡੀਜ਼ ਦੇ ਪਹਿਲੇ ਸਾਲ ਦੇ ਯਹੂਦੀ ਵਿਦਿਆਰਥੀ 20 ਸਾਲ ਦੇ ਬੇਨ ਕੋਹੇਨ ਦੀ ਤਸਵੀਰ ਉਸ ਦਿਨ ਆਨਲਾਈਨ ਟਰੋਲਜ਼ ਨੇ ਗਲਤ ਤਰੀਕੇ ਨਾਲ ਬੌਂਡੀ ਜੰਕਸ਼ਨ ਵੈਸਟਫੀਲਡ ਵਿੱਚ ਚਾਕੂਬਾਜ਼ੀ ਦੀ ਘਟਨਾ ਦੇ ਦੋਸ਼ੀ ਵਜੋਂ ਪ੍ਰਚਾਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਚੈਨਲ 7 ਨੇ ਆਪਣੀ ਵੈੱਬਸਾਈਟ, ਯੂਟਿਊਬ ਚੈਨਲ ਅਤੇ ਸਨਰਾਈਜ਼ ‘ਤੇ ਆਨ-ਏਅਰ ‘ਤੇ ਹਮਲਾਵਰ ਨੂੰ ‘40 ਸਾਲ ਦਾ ਬੈਂਜਾਮਿਨ ਕੋਹੇਨ’ ਦੱਸਿਆ ਸੀ। ਹਾਲਾਂਕਿ Channel 7 ਨੇ ਕੋਹੇਨ ਦੀ ਕੋਈ ਤਸਵੀਰ ਪ੍ਰਸਾਰਿਤ ਜਾਂ ਪ੍ਰਕਾਸ਼ਤ ਨਹੀਂ ਕੀਤੀ। ਬਾਅਦ ’ਚ ਗ਼ਲਤੀ ਦਾ ਅਹਿਸਾਸ ਹੋਣ ’ਤੇ ਅਤੇ ਅਸਲ ਕਾਤਲ, ਜੋਏਲ ਕਾਊਚੀ, ਦੀ ਪਛਾਣ ਜ਼ਾਹਰ ਹੋਣ ’ਤੇ ਚੈਨਲ 7 ਨੇ ਇਸ ਗਲਤੀ ਲਈ ਮੁਆਫੀ ਮੰਗੀ ਹੈ। ਪਰ ਕੋਹੇਨ ਨੇ ਮਾਣਹਾਨੀ ਦਾ ਮੁਕੱਦਮਾ ਚਲਾਉਣ ਲਈ ਚੋਟੀ ਦੇ ਵਕੀਲ ਪੈਟ੍ਰਿਕ ਜਾਰਜ ਨੂੰ ਨਿਯੁਕਤ ਕੀਤਾ ਹੈ। ਪੈਟ੍ਰਿਕ ਜਾਰਜ ਜਾਇਲਸ ਜਾਰਜ ਵਿੱਚ ਇੱਕ ਪ੍ਰਮੁੱਖ ਵਕੀਲ ਹੈ, ਜੋ ਹਾਈ-ਪ੍ਰੋਫਾਈਲ ਮਾਣਹਾਨੀ ਦੇ ਮਾਮਲਿਆਂ ਨੂੰ ਸੰਭਾਲਣ ਲਈ ਜਾਣੀ ਜਾਂਦੀ ਹੈ।

Leave a Comment