ਵਰਕਰਾਂ ਦੀਆਂ ਛੁੱਟੀਆਂ ਦੁੱਗਣੀਆਂ ਕਰਨ ਦੀ ਤਿਆਰੀ, ਜਾਣੋ ਟਰੇਡ ਯੂਨੀਅਨ ਨੇ ਫ਼ੇਅਰ ਵਰਕ ਕਮਿਸ਼ਨ ਨੂੰ ਕੀ ਕੀਤੀ ਸਿਫ਼ਾਰਸ਼

ਮੈਲਬਰਨ : ਆਸਟ੍ਰੇਲੀਆਈ ਕੌਂਸਲ ਆਫ ਟਰੇਡ ਯੂਨੀਅਨਜ਼ (ACTU) ਨੇ ਫੇਅਰ ਵਰਕ ਕਮਿਸ਼ਨ ਨੂੰ ਇਕ ਨਵੀਂ ਨੀਤੀ ਦੀ ਪੇਸ਼ਕਸ਼ ਦਿੱਤੀ ਹੈ ਜੋ ਵਰਕਰਾਂ ਨੂੰ ਅੱਧੀ ਤਨਖਾਹ ‘ਤੇ ਵਧੇਰੇ ਛੁੱਟੀ ਲੈ ਕੇ ਆਪਣੀ ਸਾਲਾਨਾ ਛੁੱਟੀ ਦੁੱਗਣੀ ਕਰਨ ਦੀ ਇਜਾਜ਼ਤ ਦੇਵੇਗੀ। ACTU ਦੇ ਮੁਖੀ ਸੈਲੀ ਮੈਕਮੈਨਸ ਦਾ ਮੰਨਣਾ ਹੈ ਕਿ ਇਹ ਤਬਦੀਲੀ ਇੰਪਲੋਏਅਰ ਨੂੰ ਤੰਗ ਕੀਤੇ ਬਗ਼ੈਰ ਵਰਕਰਾਂ ਨੂੰ ਵਧੇਰੇ ਲਚਕੀਲਾਪਨ ਪ੍ਰਦਾਨ ਕਰੇਗੀ।

ਹਾਲਾਂਕਿ ਕਾਰੋਬਾਰੀ ਸਮੂਹ ਆਮ ਤੌਰ ‘ਤੇ ਪ੍ਰਸਤਾਵ ਦਾ ਸਮਰਥਨ ਕਰਦੇ ਹਨ, ਪਰ ਉਹ ਵਰਕਰਾਂ ਦੀਆਂ ਵਾਧੂ ਛੁੱਟੀਆਂ ਦੇਣ ਦੀਆਂ ਅਪੀਲਾਂ ਨੂੰ ਇਨਕਾਰ ਕਰਨ ਦੇ ਅਧਿਕਾਰ ਨੂੰ ਬਣਾਈ ਰੱਖਣਾ ਚਾਹੁੰਦੇ ਹਨ। ਆਸਟ੍ਰੇਲੀਆਈ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਡਾਇਰੈਕਟਰ ਜੈਸਿਕਾ ਟਿਨਸਲੇ ਇਸ ਵਿਚਾਰ ਦਾ ਸਮਰਥਨ ਕਰਦੀ ਹੈ ਪਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਟਾਫ ਦੀ ਘਾਟ ਨਾਲ ਕਾਰੋਬਾਰ ਪ੍ਰਭਾਵਿਤ ਨਾ ਹੋਣ।

ਮੈਕਮੈਨਸ ਵੀ ਇਸ ਗੱਲ ’ਤੇ ਇੰਪਲੋਟਰਸ ਨਾਲ ਸਹਿਮਤ ਹੈ। ਫੇਅਰ ਵਰਕ ਕਮਿਸ਼ਨ ਵੱਲੋਂ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਇਸ ਪੇਸ਼ਕਸ਼ ‘ਤੇ ਸਿਫਾਰਸ਼ ਕੀਤੇ ਜਾਣ ਦੀ ਉਮੀਦ ਹੈ। ਕਮਿਸ਼ਨ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦੇ ਅਧਿਕਾਰ ਸਮੇਤ ਹੋਰ ਲਚਕਦਾਰ ਕੰਮਕਾਜੀ ਪ੍ਰਬੰਧਾਂ ‘ਤੇ ਵੀ ਵਿਚਾਰ ਕਰ ਰਿਹਾ ਹੈ।

Leave a Comment