ਆਕਲੈਂਡ ( Sea7 Australia Correspondent )
ਨਿਊਜ਼ੀਲੈਂਡ ਐਕਰੀਡਿਟਡ ਇੰਪਲੋਏਅਰ ਵੀਜ਼ੇ ਲਈ 7 ਅਪ੍ਰੈਲ ਤੋਂ ਨਵੀਂਆਂ ਤਬਦੀਲੀਆਂ (Immigration NZ)
ਇਮੀਗਰੇਸ਼ਨ ਨਿਊਜ਼ੀਲੈਂਡ (Immigration NZ) ਨੇ ਐਕਰੀਡਿਟਡ ਇੰਪੋਲੋਏਅਰ ਵਰਕ ਵੀਜ਼ੇ (Accredited Employer Work Visa) ਲਈ 7 ਅਪ੍ਰੈਲ 2024 ਤੋਂ ਬਾਅਦ ਨਵੀਂਆਂ ਐਪਲੀਕੇਸ਼ਨਾਂ ਲਾਉਣ ਵਾਲਿਆਂ ਲਈ ਹੇਠ ਲਿਖੀਆਂ ਤਬਦੀਲੀਆਂ ਕੀਤੀਆਂ ਹਨ।
– ਘੱਟੋ ਤਿੰਨ ਸਾਲ ਦਾ ਕੰਮ ਕਰਨ ਦਾ ਤਜਰਬਾ (ਵਰਕ ਐਕਸਪੀਰੀਐਂਸ) ਜ਼ਰੂਰੀ
– ਜਾਂ ਕਿੱਤੇ ਨਾਲ ਸਬੰਧਤ ਯੋਗਤਾ (ਲੈਵਲ 4 ਜਾਂ ਵੱਧ) ਨਿਊਜ਼ੀਲੈਂਡ ਦੇ ਕੁਆਲੀ ਫਾਈਕੇਸ਼ਨ ਫਰੇਮਵਰਕ ਮੁਤਾਬਕ
– ਜੇ ਜੌਬ ਲੈਵਲ 4 ਜਾਂ 5 ਲੈਵਲ ਦੀ ਹੈ ਤਾਂ ਇੰਗਲਿਸ਼ ਬੋਲਣੀ ਤੇ ਸਮਝਣੀ ਜ਼ਰੂਰੀ ਹੋਵੇਗੀ।
– ਇੰਗਲਿਸ਼ ਦੀ ਇਹ ਸ਼ਰਤ ਜਮ੍ਹਾਂ ਹੋ ਚੁੱਕੀਆਂ ਐਪਲੀਕੇਸ਼ਨਾਂ `ਤੇ ਲਾਗੂ ਨਹੀਂ ਹੋਵੇਗੀ ਅਤੇ ਨਾ ਹੀ ਐਕਰੀਡਿਟਡ ਇੰਪੋਲੋਏਅਰ ਵਰਕ ਵੀਜ਼ੇ `ਤੇ ਆ ਰਹੇ ਐਪਲੀਕੈਂਟਸ ਦੇ ਪਾਰਟਨਰ ਤੇ ਬੱਚਿਆਂ ਦੀ ਵੀਜ਼ਾ ਐਪਲੀਕੇਸ਼ਨ `ਤੇ ਲਾਗੂ ਨਹੀਂ ਹੋਵੇਗੀ।
– ਵੀਜ਼ੇ ਦੀ ਵੱਧ ਤੋਂ ਵੱਧ ਮਿਆਦ 2 ਸਾਲ ਦੀ ਹੀ ਹੋਵੇਗੀ, ਇੱਕ ਸਾਲ ਹੋਰ ਵੀਜ਼ਾ ਵਧਾਉਣ ਤੋਂ ਪਹਿਲਾਂ ਜੌਬ ਚੈੱਕ ਜ਼ਰੂਰੀ ਹੋਵੇਗਾ
– ਜਿਹੜੇ ਕਿੱਤੇ ਗਰੀਨ ਲਿਸਟ `ਚ ਸ਼ਾਮਲ ਹਨ,ਉਨ੍ਹਾਂ `ਤੇ ਤਬਦੀਲੀਆਂ ਦਾ ਕੋਈ ਅਸਰ ਨਹੀਂ ਹੋਵੇਗਾ।
– ਲੈਵਲ 1 ਤੋਂ 3 ਲੈਵਲ ਦੀਆਂ ਜੌਬਾਂ ਵਾਸਤੇ ਵੀਜ਼ੇ ਦੀ ਵੱਧ ਤੋਂ ਵੱਧ ਮਿਆਦ 5 ਸਾਲ ਦੀ ਹੀ ਰਹੇਗੀ।
ਮਾਈਗਰੈਂਟ ਵਰਕਰ ਰੱਖਣ ਲਈ ਇੰਪਲੋਏਅਰਜ਼ ਵਾਸਤੇ ਤਬਦੀਲੀਆਂ
– ਇੰਪਲੋਏਅਰਜ ਲਈ ਜ਼ਰੂਰੀ ਹੋਵੇਗਾ ਕਿ ਉਹ ਮਾਈਗਰੈਂਟ ਵਰਕਰ ਨੂੰ ਹਰ ਹਫ਼ਤੇ ਘੱਟੋ-ਘੱਟ 30 ਘੰਟੇ ਦਾ ਕੰਟਰੈਕਟ ਦੇਣਗੇ। ਜੇ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਐਕਰੀਡੇਸ਼ਨ ਖ਼ਤਮ ਹੋ ਸਕਦੀ ਹੈ।
– ਜੌਬ ਚੈੱਕ ਜ਼ਰੂਰੀ ਹੋਵੇਗਾ
– ਲੈਵਲ 4 ਜਾਂ 5 ਦੀ ਜੌਬ ਵਾਸਤੇ ਵਰਕਰ ਰੱਖਣ ਲਈ 14 ਦਿਨ ਦੀ ਬਜਾਏ 21 ਦਿਨ ਵਾਸਤੇ ਇਸ਼ਤਿਹਾਰ ਦੇਣਾ ਪਵੇਗਾ।
– ਵਰਕ ਐਂਡ ਇਨਕਮ ਨਾਲ ਰਾਬਤਾ ਰੱਖਣਾ ਪਵੇਗਾ
– ਦੱਸਣਾ ਪਵੇਗਾ ਕਿ ਜੌਬ ਚੈੱਕ ਦੌਰਾਨ ਕਿਸੇ ਨਿਊਜ਼ੀਲੈਂਡਰ ਨੇ ਅਪਲਾਈ ਨਹੀਂ ਕੀਤਾ।
– ਜੇ ਕੋਈ ਮਾਈਗਰੈਂਟ ਵਰਕਰ ਵੀਜ਼ਾ ਮੁੱਕਣ ਤੋਂ ਇੱਕ ਮਹੀਨਾ ਪਹਿਲਾਂ ਜਾਂ ਉਸ ਜਿਆਦਾ ਸਮਾਂ ਪਹਿਲਾਂ ਜੌਬ ਛੱਡਦਾ ਹੈ ਤਾਂ ਇੰਪਲੋਏਅਰਜ਼ ਵਾਸਤੇ ਜ਼ਰੂਰੀ ਹੋਵੇਗਾ ਕਿ ਇਮੀਗਰੇਸ਼ਨ (Immigration NZ) ਨੂੰ ਦੱਸਿਆ ਜਾਵੇ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਐਕਰੀਡੇਸ਼ਨ ਖਤਮ ਹੋ ਸਕੇਗੀ