ਮੈਲਬਰਨ ‘ਚ ਦਿਨ-ਦਿਹਾੜੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਪੁਲਿਸ ਕਰ ਰਹੀ ਇਸ ਸ਼ਖ਼ਸ ਦੀ ਭਾਲ

ਮੈਲਬਰਨ: ਪੁਲਿਸ ਮੈਲਬਰਨ ਵਿੱਚ ਕਥਿਤ ਤੌਰ ‘ਤੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 3:50 ਵਜੇ ਫੁਟਸਕਰੇ ‘ਚ ਐਲਡਰਿਜ ਸਟ੍ਰੀਟ ‘ਤੇ ਇਕ 5 ਸਾਲ ਦਾ ਲੜਕਾ ਅਤੇ 14 ਸਾਲ ਦਾ ਲੜਕਾ ਪੈਦਲ ਜਾ ਰਹੇ ਸਨ, ਜਦੋਂ ਇਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਛੋਟੇ ਲੜਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਵਿਅਕਤੀ ਨੇ ਕਥਿਤ ਤੌਰ ‘ਤੇ ਪੰਜ ਸਾਲਾ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਦੂਜੇ ਮੁੰਡੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮੂੰਹ ’ਤੇ ਮੁੱਕਾ ਮਾਰਿਆ। ਇੱਕ ਰਾਹਗੀਰ ਨੇ ਮੁਲਜ਼ਮ ਨੂੰ ਪੰਜ ਸਾਲ ਦੇ ਬੱਚੇ ਨੂੰ ਛੱਡਣ ਲਈ ਕਿਹਾ ਤਾਂ ਉਹ ਵਿਅਕਤੀ ਮੌਕੇ ਤੋਂ ਭੱਜ ਨਿਕਲਿਆ। ਛੋਟੇ ਮੁੰਡੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਜਦਕਿ 14 ਸਾਲਾ ਲੜਕੇ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਇੱਕ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਘਟਨਾ ਦੇ ਕਿਸੇ ਵੀ ਗਵਾਹ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ।

Leave a Comment