ਭਾਰਤ ਦੀਆਂ ਲੋਕ ਸਭਾ ਚੋਣਾਂ ਦੀ ਆਹਟ ਆਸਟ੍ਰੇਲੀਆ ’ਚ ਵੀ, BJP ਦੇ ਵਿਦੇਸ਼ੀ ਦੋਸਤਾਂ ਨੇ ਸਮਰਥਨ ਹਾਸਲ ਕਰਨ ਲਈ ਸ਼ੁਰੂ ਕੀਤੀ ਮੁਹਿੰਮ

ਮੈਲਬਰਨ: ਆਸਟ੍ਰੇਲੀਆ ਦੇ ‘ਓਵਰਸੀਜ਼ ਫਰੈਂਡਜ਼ ਆਫ BJP’ ਨੇ ਪ੍ਰਵਾਸੀ ਮੈਂਬਰਾਂ ਲਈ ‘ਮੋਦੀ ਫਾਰ 2024’ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ‘ਚ ਦੇਸ਼ ਦੇ 7 ਵੱਡੇ ਸ਼ਹਿਰਾਂ ਅਤੇ ਮਹੱਤਵਪੂਰਨ ਸਥਾਨਾਂ ਨੂੰ ਕਵਰ ਕੀਤਾ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਦੇਸ਼ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ BJP ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (NDA) ਲਈ ਵਿਦੇਸ਼ੀ ਸਮਰਥਨ ਇਕੱਠਾ ਕਰਨਾ ਹੈ। ਓਵਰਸੀਜ਼ ਫਰੈਂਡਜ਼ ਆਫ ਭਾਜਪਾ ਆਸਟ੍ਰੇਲੀਆ ਨੇ ਸਿਡਨੀ ਹਾਰਬਰ ਬ੍ਰਿਜ, ਮੈਲਬਰਨ ਕ੍ਰਿਕਟ ਗਰਾਊਂਡ, ਪਰਥ ਆਪਟਸ ਸਟੇਡੀਅਮ, ਬ੍ਰਿਸਬੇਨ ਗੈੱਬਾ, ਗੋਲਡ ਕੋਸਟ ਦੇ ਸਰਫਰਸ ਪੈਰਾਡਾਈਜ਼, ਕੈਨਬਰਾ ਦੇ ਮਾਊਂਟ ਏਨਸਲੇ ਅਤੇ ਐਡੀਲੇਡ ਦੇ ਨੇਵਲ ਮੈਮੋਰੀਅਲ ਗਾਰਡਨ ਵਰਗੇ ਪ੍ਰਸਿੱਧ ਸਥਾਨਾਂ ਤੋਂ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ।

‘ਓਵਰਸੀਜ਼ ਫਰੈਂਡਜ਼ ਆਫ BJP’, ਆਸਟ੍ਰੇਲੀਆ ਦੇ ਅਧਿਕਾਰਤ ਐਕਸ ਹੈਂਡਲ ‘ਤੇ ਪੋਸਟ ਕਰਨ ਵਾਲੇ ’ਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਨੇ ਖ਼ੁਦ ਨੂੰ ‘ਮੋਦੀ ਕਾ ਪਰਿਵਾਰ’ ਦਾ ਹਿੱਸਾ ਦੱਸਿਆ ਅਤੇ ਉਨ੍ਹਾਂ ਦੀ ਅਗਵਾਈ ਵਿਚ ਸ਼ਾਸਨ ਅਤੇ ਵਿਕਾਸ ਨੀਤੀਆਂ ਲਈ ਆਪਣਾ ਭਾਰੀ ਸਮਰਥਨ ਦਿਖਾਇਆ। ਇਸ ਮੁਹਿੰਮ ਨੂੰ ਕਵਰ ਕਰਨ ਦਾ ਟੀਚਾ ਰੱਖਣ ਵਾਲੀਆਂ ਸ਼ਹਿਰਾਂ ਦੀਆਂ ਉਤਸ਼ਾਹੀ ਟੀਮਾਂ ਆਉਣ ਵਾਲੀਆਂ ਆਮ ਚੋਣਾਂ ਲਈ BJP ਦੇ ਪ੍ਰਚਾਰ ਸੱਦੇ ‘ਅਬਕੀ ਬਾਰ 400 ਪਾਰ’ (ਅਗਲੀ ਵਾਰ 400 ਤੋਂ ਵੱਧ ਸੀਟਾਂ) ਲਈ ਮਜ਼ਬੂਤ ਮੁਹਿੰਮ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਭਾਜਪਾ UK ਦੇ ‘ਓਵਰਸੀਜ਼ ਫਰੈਂਡਜ਼’ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੰਡਨ ਵਿਚ ਇਕ ਕਾਰ ਰੈਲੀ ਕੀਤੀ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਵਿਚ ਸੱਤਾਧਾਰੀ ਪਾਰਟੀ ਲਈ ਆਪਣਾ ‘ਅਟੁੱਟ ਸਮਰਥਨ’ ਦਿਖਾਇਆ ਗਿਆ ਸੀ।

Leave a Comment