ਮੈਲਬਰਨ: ਦੇਸ਼ ਨੇ ਪਿਛਲੇ ਸਾਲ ਸਤੰਬਰ ਤੱਕ ਹਰ ਰੋਜ਼ 2,000 ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ, ਜਿਸ ਨਾਲ ਆਸਟ੍ਰੇਲੀਆ ਦੀ ਆਬਾਦੀ ਵਿਚ ਰਿਕਾਰਡ 659,800 ਦਾ ਵਾਧਾ ਹੋਇਆ ਹੈ। ਤਾਜ਼ਾ ਜਾਰੀ ਅੰਕੜਿਆਂ ਨਾਲ ਇਮੀਗ੍ਰੇਸ਼ਾਨ ਦੀ ਗਿਣਤੀ ਘਟਾਉਣ ਦੇ ਉਪਾਵਾਂ ਬਾਰੇ ਮੁੜ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਟੈਂਪਰੇਰੀ ਵੀਜ਼ਾ ‘ਤੇ ਵਰਕਰਾਂ ਬਦੌਲਤ ਪਿਛਲੇ ਸਾਲ ਦੇ ਮੁਕਾਬਲੇ ਪ੍ਰਵਾਸ ਦੀ ਆਮਦ ਇਕ ਤਿਹਾਈ ਵਧ ਕੇ 7,65,900 ‘ਤੇ ਪਹੁੰਚ ਗਈ, ਜਦੋਂਕਿ ਰਵਾਨਗੀ ਘਟ ਕੇ 217,100 ਰਹਿ ਗਈ।
ਅਲਬਾਨੀਜ਼ ਸਰਕਾਰ ਦੀ ਜੂਨ 2024 ਤੱਕ ਪ੍ਰਵਾਸ ਨੂੰ 510,000 ਤੋਂ ਘਟਾ ਕੇ 375,000 ਪ੍ਰਤੀ ਸਾਲ ਕਰਨ ਦੀ ਉਮੀਦ ਦੇ ਬਾਵਜੂਦ ਇਸ ’ਚ ਲਗਭਗ 550,000 ਦਾ ਰਿਕਾਰਡ ਸ਼ੁੱਧ ਸਾਲਾਨਾ ਵਾਧਾ ਹੋਇਆ ਹੈ, ਜਿਸ ਨੂੰ ਮੱਧ-ਸਾਲ ਦੇ ਆਰਥਿਕ ਅਤੇ ਵਿੱਤੀ ਦ੍ਰਿਸ਼ਟੀਕੋਣ ਵਿੱਚ ਰੱਖਿਆ ਗਿਆ ਸੀ। ਸਤੰਬਰ 2023 ਦੀ ਤਿਮਾਹੀ ‘ਚ ਸ਼ੁੱਧ ਪ੍ਰਵਾਸ 1,45,200 ‘ਤੇ ਪਹੁੰਚ ਗਿਆ, ਜੋ ਸਰਕਾਰ ਦੀਆਂ ਉਮੀਦਾਂ ਦੇ ਕਰੀਬ ਹੈ।