ਮੈਲਬਰਨ: ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਤੇਜ਼ੀ ਨਾਲ ਘਟ ਕੇ 3.7 ਪ੍ਰਤੀਸ਼ਤ ਹੋ ਗਈ ਹੈ, ਜੋ ਕਿ ਪਿਛਲੇ ਮਹੀਨੇ ਦੇ 4.1 ਪ੍ਰਤੀਸ਼ਤ ਦੇ ਅੰਕੜੇ ਤੋਂ ਇੱਕ ਵੱਡੀ ਗਿਰਾਵਟ ਹੈ। ਨੌਕਰੀਆਂ ਦੇ ਅੰਕੜੇ, ਜਦੋਂ ਕਿ ਆਰਥਿਕ ਸਥਿਤੀ ਲਈ ਸਕਾਰਾਤਮਕ ਖ਼ਬਰਾਂ ਹਨ, ਦਾ ਮਤਲਬ ਹੈ ਕਿ ਰਿਜ਼ਰਵ ਬੈਂਕ ਨੇੜ ਭਵਿੱਖ ਵਿੱਚ ਵਿਆਜ ਰੇਟ ਵਿੱਚ ਕਟੌਤੀ ਕਰਨ ਦੀ ਸੰਭਾਵਨਾ ਘੱਟ ਹੈ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ABS) ਦੇ ਅਨੁਸਾਰ ਫਰਵਰੀ ਵਿੱਚ ਅਰਥਵਿਵਸਥਾ ’ਚ 116,000 ਨਵੀਆਂ ਨੌਕਰੀਆਂ ਜੋੜਨ ਦੇ ਕਾਰਨ ਬੇਰੁਜ਼ਗਾਰੀ ਦਰ ਘਟੀ ਹੈ – ਜੋ ਕਿ ਲਗਭਗ 40,000-50,000 ਦੇ ਮਾਰਕੀਟ ਦੇ ਅੰਦਾਜ਼ੇ ਤੋਂ ਕਿਤੇ ਵੱਧ ਹੈ। ਕਿਰਤ ਅੰਕੜਿਆਂ ਦੇ ABS ਮੁਖੀ ਬਿਜੋਰਨ ਜਾਰਵਿਸ ਨੇ ਕਿਹਾ ਕਿ ਮੌਜੂਦਾ ਬੇਰੁਜ਼ਗਾਰੀ ਦਰ ਛੇ ਮਹੀਨੇ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਈ ਹੈ।