ਬਚਤ ਦੇ ਮਾਮਲੇ ’ਚ ਆਸਟ੍ਰੇਲੀਆ ਅੰਦਰ ਭਾਰੀ ਨਾਬਰਾਬਰੀ, 45 ਫ਼ੀਸਦੀ ਕੋਲ 1000 ਡਾਲਰ ਤੋਂ ਵੀ ਘੱਟ ਰਹਿ ਗਈ ਜਮ੍ਹਾਂ ਰਕਮ

ਮੈਲਬਰਨ: Finder ਵੱਲੋ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੀ 45٪ ਆਬਾਦੀ, ਯਾਨੀਕਿ 94 ਲੱਖ ਦੇ ਕਰੀਬ ਲੋਕਾਂ ਕੋਲ 1000 ਡਾਲਰ ਤੋਂ ਵੀ ਘੱਟ ਦੀ ਬਚਤ ਰਹਿ ਗਈ ਹੈ। ਔਸਤਨ, ਇਸ ਸਮੂਹ ਕੋਲ ਸਿਰਫ 210 ਡਾਲਰ ਬਚੇ ਹਨ, ਜੋ ਕਿ ਲਗਭਗ ਇੱਕ ਆਸਟ੍ਰੇਲੀਆਈ ਪਰਿਵਾਰ ਗਰੋਸਰੀ ‘ਤੇ ਹੀ ਹਫਤਾਵਾਰੀ ਖਰਚ ਕਰ ਦਿੰਦਾ ਹੈ। ਇਹੀ ਨਹੀਂ ਸਰਵੇ ’ਚ ਸ਼ਾਮਲ 42 ਲੱਖ ਲੋਕਾਂ ਦੇ ਬਰਾਬਰ 20٪ ਉੱਤਰਦਾਤਾਵਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਬੱਚਤ ਨਹੀਂ ਹੈ।

ਸਰਵੇਖਣ ਵਿੱਚ ਪਾਇਆ ਗਿਆ ਕਿ 76٪ ਉੱਤਰਦਾਤਾ ਆਪਣੀ ਵਿੱਤੀ ਸਥਿਤੀ ਨੂੰ ਲੈ ਕੇ ਤਣਾਅ ਵਿੱਚ ਹਨ। ਸਰਵੇਖਣ ’ਚ ਉੱਚ ਅਤੇ ਘੱਟ ਬੱਚਤ ਵਾਲੇ ਲੋਕਾਂ ਵਿੱਚ ਇੱਕ ਭਾਰੀ ਨਾਬਰਾਬਰੀ ਵੇਖਣ ਨੂੰ ਮਿਲੀ। ਬੱਚਤ ਦਾ ਨੈਸ਼ਨਲ ਔਸਤ 36,095 ਹੈ, ਜਿਸ ਨੂੰ “ਸੁਪਰ ਸੇਵਰਾਂ” ਨੇ ਵਧਾਇਆ ਹੈ। ਜੇ 1000 ਡਾਲਰ ਤੋਂ ਘੱਟ ਵਾਲੇ 45٪ ਲੋਕਾਂ ਨੂੰ ਬਾਹਰ ਰੱਖੀਏ ਤਾਂ ਬਾਕੀ 55٪ ਲੋਕਾਂ ਦੀ ਔਸਤ ਬਚਤ 65,078 ਹੈ, ਜੋ ਆਸਟ੍ਰੇਲੀਆ ਵਿੱਚ ਔਸਤਨ ਪੂਰੇ ਸਮੇਂ ਦੀ ਤਨਖਾਹ (98,217 ਡਾਲਰ) ਦਾ ਲਗਭਗ ਦੋ ਤਿਹਾਈ ਹੈ। ਬੱਚਤਾਂ ਦੀ ਇਹ ਕਮੀ ਲੋਕਾਂ ਨੂੰ ਕ੍ਰੈਡਿਟ ਕਾਰਡਾਂ, ਕਰਜ਼ਿਆਂ ਅਤੇ ਖਰੀਦੋ-ਹੁਣ-ਭੁਗਤਾਨ-ਬਾਅਦ ਦੇ ਉਤਪਾਦਾਂ ‘ਤੇ ਨਿਰਭਰ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ, ਜੋ ਜ਼ਿੰਮੇਵਾਰੀ ਨਾਲ ਨਾ ਵਰਤੇ ਜਾਣ ‘ਤੇ ਵਿੱਤੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ।

Leave a Comment