ਪਿਛਲੇ ਸਾਲ ਮਹਿੰਗਾਈ ਰੇਟ ਤੋਂ ਤੇਜ਼ੀ ਨਾਲ ਵਧੀਆਂ ਤਨਖ਼ਾਹਾਂ, ਜਾਣੋ ਕਿਸ ਨੌਕਰੀ ਲਈ ਵੇਖਿਆ ਗਿਆ ਸਭ ਤੋਂ ਵੱਡਾ ਵਾਧਾ

ਮੈਲਬਰਨ: ਅੱਜ ਜਾਰੀ ਕੀਤੇ ਨਵੇਂ ਅੰਕੜਿਆਂ ’ਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਅੰਦਰ 2023 ’ਚ ਤਨਖ਼ਾਹਾਂ ਦੇ ਵਧਣ ਦੀ ਔਸਤ ਰੇਟ 4.2 ਫ਼ੀਸਦੀ ਰਹੀ ਹੈ, ਜੋ ਇਸ ਤੋਂ ਪਹਿਲੇ ਸਾਲ ਵੱਧ ਹੈ।

  • ਹੈਲਥਕੇਅਰ ਅਤੇ ਸੋਸ਼ਲ ਅਸਿਸਟੈਂਸ ਨੌਕਰੀਆਂ ਦੀਆਂ ਤਨਖ਼ਾਹਾਂ ’ਚ ਸਭ ਤੋਂ ਵੱਡਾ 5.5 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ।
  • ਇਸ ਤੋਂ ਬਾਅਦ ਸਿੱਖਿਆ ਖੇਤਰ ’ਚ 4.8 ਫ਼ੀਸਦੀ ਦੇ ਰੇਟ ਨਾਲ ਤਨਖ਼ਾਹਾਂ ਵਧੀਆਂ।
  • ਐਡਮਿਨੀਸਟ੍ਰੇਸ਼ਨ ਅਤੇ ਸਪੋਰਟ ਸਰਵੀਸਿਜ਼ ਦੀਆਂ ਤਨਖ਼ਾਹਾਂ 4.5 ਫ਼ੀਸਦੀ ਦੀ ਦਰ ਨਾਲ ਵਧੀਆਂ।
  • ਰਿਟੇਲ ਵਰਕਰਾਂ ਦੀਆਂ ਤਨਖ਼ਾਹਾਂ 4.3 ਫ਼ੀਸਦੀ ਵਧੀਆਂ ਅਤੇ ਮੈਨੁਫ਼ੈਕਚਰਿੰਗ ਨੌਕਰੀਆਂ ’ਚ ਤਨਖ਼ਾਹਾਂ 4.2 ਫ਼ੀਸਦੀ ਵਧੀਆਂ।
  • ਕੰਸਟਰੱਕਸ਼ਨ ਵਰਕਰਾਂ ਸਮੇਤ ਮਾਈਨਿੰਗ ਉਦਯੋਗ ਅਤੇ ਟਰਾਂਸਪੋਰਟ, ਪੋਸਟਲ ਅਤੇ ਵੇਅਰਹਾਊਸ ਨੌਕਰੀਆਂ ਦੀਆਂ ਤਨਖ਼ਾਹਾਂ ’ਚ ਔਸਤ 4.1 ਫ਼ੀਸਦੀ ਵਾਧਾ ਵੇਖਣ ਨੂੰ ਮਿਲਿਆ।
  • ਇਨਫ਼ਰਮੇਸ਼ਨ ਮੀਡੀਆ ਅਤੇ ਟੈਲੀਕਮਿਊਨੀਕੇਸ਼ਨ ਨੌਕਰੀਆਂ, ਰਿਹਾਇਸ਼ ਅਤੇ ਭੋਜਨ ਸੇਵਾਵਾਂ ਉਦਯੋਗ ’ਚ 4 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ।
  • ਕਲਾ ਖੇਤਰ, ਪੇਸ਼ੇਵਰ, ਵਿਗਿਆਨ ਅਤੇ ਟੈਕਨੀਕਲ ਸੇਵਾਵਾਂ, ਰੈਂਟਲ, ਹਾਈਰਿੰਗ ਅਤੇ ਰੀਅਲ ਅਸਟੇਟ ਸੇਵਾਵਾਂ ਦੀਆਂ ਨੌਕਰੀਆਂ ’ਚ 3.8 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ।
  • ਬਿਜਲੀ, ਗੈਸ, ਪਾਣੀ ਅਤੇ ਵੇਸਟ ਮੈਨੇਜਮੈਂਟ ਦੀਆਂ ਨੌਕਰੀਆਂ ’ਚ 3.7 ਫ਼ੀਸਦੀ ਵਾਧਾ ਵੇਖਣ ਨੂੰ ਮਿਲਿਆ।

ਜ਼ਿਕਰਯੋਗ ਹੈ ਕਿ ਤਨਖ਼ਾਹਾਂ ’ਚ ਇਹ ਵਾਧਾ ਮਹਿੰਗਾਈ ਦੀ ਰੇਟ ਤੋਂ ਵੱਧ ਹੈ। ਹਾਲਾਂਕਿ ਇਸ ਦੇ ਬਾਵਜੂਦ ਲੋਕਾਂ ਲਈ ਰਹਿਣ-ਸਹਿਣ ਦੀਆਂ ਲਾਗਤਾਂ ਦਾ ਦਬਾਅ ਜ਼ਿਆਦਾ ਹੋਇਆ ਹੈ ਕਿਉਂਕਿ 1998 ਤੋਂ ਬਾਅਦ ਮਹਿੰਗਾਈ ਦਰ ਦੀ ਗਿਣਤੀ ਕਰਦੇ ਸਮੇਂ ਇਸ ’ਚ ਮੋਰਗੇਜ ਰੇਟ ਨੂੰ ਧਿਆਨ ’ਚ ਨਹੀਂ ਰੱਖਿਆ ਜਾਂਦਾ ਹੈ। ਹਾਲਾਂਕਿ ਇਹ ਤਰੀਕਾ ਉਦੋਂ ਤਕ ਹੀ ਠੀਕ ਹੈ ਜਦੋਂ ਤਕ ਵਿਆਜ ਰੇਟ ਨਾ ਵਧਣ। ਪਿਛਲੇ ਸਾਲ ਵਿਆਜ ਰੇਟ ’ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਸੀ। ਪਿਛਲੇ ਸਾਲ ਸਤੰਬਰ ਤਕ ਜਿੱਥੇ ਭੋਜਨ ਦੀ ਮਹਿੰਗਾਈ ਦਰ 4.8 ਫ਼ੀਸਦੀ ਵਧੀ ਸੀ ਉੱਥੇ ਬਿਜਲੀ 14.5 ਫ਼ੀਸਦੀ ਮਹਿੰਗੀ ਹੋਈ ਅਤੇ ਮੋਰਗੇਜ ਵਿਆਜ ਰੇਟ 68 ਫ਼ੀਸਦੀ ਵਧਿਆ ਸੀ।

Leave a Comment