ਅਮਰੀਕਾ ’ਚ ਵਧ ਰਹੇ ਫ਼ਰਟੀਲਿਟੀ ਫ਼ਰਾਡ ਦੇ ਮਾਮਲੇ, DNA ਜਾਂਚ ਤੋਂ ਬਾਅਦ ਔਰਤ ਨੂੰ ਹੋਇਆ ਹੈਰਾਨੀਜਨਕ ਖ਼ੁਲਾਸਾ

ਮੈਲਬਰਨ: ਅਮਰੀਕੀ ਸਟੇਟ ਕਨੈਕਟੀਕਟ ਦੀ 39 ਸਾਲ ਦੀ ਇੱਕ ਔਰਤ ਵਿਕਟੋਰੀਆ ਹਿੱਲ ਨੇ ਸਿਹਤ ਚਿੰਤਾਵਾਂ ਕਾਰਨ 23andMe ਤੋਂ DNA ਟੈਸਟਿੰਗ ਕਿੱਟ ਖਰੀਦੀ ਅਤੇ ਪਾਇਆ ਕਿ ਉਸ ਦੇ ਇੱਕ ਭਰਾ, ਜਿਸ ਨੂੰ ਉਹ ਬਚਪਨ ਤੋਂ ਜਾਣਦੀ ਹੈ, ਤੋਂ ਇਲਾਵਾ 22 ਹੋਰ ਭੈਣ-ਭਰਾ ਵੀ ਹਨ। ਇਸ ਲਾਇਸੰਸਸ਼ੁਦਾ ਕਲੀਨਿਕਲ ਸੋਸ਼ਲ ਵਰਕਰ ਨੂੰ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਜੈਵਿਕ ਪਿਤਾ ਉਹ ਆਦਮੀ ਨਹੀਂ ਸੀ ਜਿਸ ਨੂੰ ਬਚਪਨ ਤੋਂ ਡੈਡੀ ਆਖਦੀ ਵੱਡੀ ਹੋਈ ਸੀ, ਬਲਕਿ ਬਰਟਨ ਕੈਲਡਵੈਲ ਨਾਮ ਦਾ ਇੱਕ ਡਾਕਟਰ ਸੀ ਜਿਸ ਨੇ ਆਪਣੇ ਦਾਨ ਕੀਤੇ ਸ਼ੁਕਰਾਣੂਆਂ ਦੀ ਵਰਤੋਂ ਕਰ ਕੇ ਉਸ ਦੀ ਮਾਂ ਨੂੰ ਗਰਭ ਧਾਰਨ ਕਰਨ ਵਿੱਚ ਮਦਦ ਕੀਤੀ ਸੀ। ਡਾਕਟਰ ਨੇ ਇਹ ਕਥਿਤ ਤੌਰ ‘ਤੇ ਉਸ ਦੀ ਮਾਂ ਦੀ ਸਹਿਮਤੀ ਤੋਂ ਬਿਨਾਂ ਕੀਤਾ।

ਇੱਕੇ ਹੀ ਬਸ ਨਹੀਂ, ਇਸ ਤੋਂ ਵੀ ਵੱਡਾ ਖੁਲਾਸਾ ਇਹ ਸੀ ਕਿ ਉਸ ਦੇ ਨਵੇਂ ਲੱਭੇ ਗਏ ਭੈਣ-ਭਰਾਵਾਂ ਵਿੱਚੋਂ ਇੱਕ ਉਸ ਦਾ ਹਾਈ ਸਕੂਲ ਦਾ ਬੁਆਏਫ੍ਰੈਂਡ ਵੀ ਸ਼ਾਮਲ ਸੀ, ਜਿਸ ਨਾਲ ਉਸ ਨੇ ਕਦੇ ਜਿਸਮਾਨੀ ਸੰਬੰਧ ਬਣਾ ਲਏ ਸਨ ਅਤੇ ਲਗਭਗ ਵਿਆਹ ਕਰਵਾਉਣ ਜਾ ਰਹੀ ਸੀ। ਇਸ ਖੋਜ ਤੋਂ ਬਾਅਦ ਹਿੱਲ ਸਦਮੇ ’ਚ ਹੈ ਅਤੇ ਉਸ ਨੂੰ ਲੱਗ ਰਿਹਾ ਹੈ ਕਿ ਕੋਈ ਵੀ ਸੰਭਾਵਤ ਤੌਰ ‘ਤੇ ਉਸ ਦਾ ਭਰਾ ਜਾਂ ਭੈਣ ਹੋ ਸਕਦਾ ਹੈ।

ਹਿੱਲ ਦੀ ਕਹਾਣੀ ਫ਼ਰਟੀਲਿਟੀ ਫ਼ਰਾਡ ਦੇ ਇੱਕ ਅਤਿਅੰਤ ਮਾਮਲੇ ਦੀ ਨੁਮਾਇੰਦਗੀ ਕਰਦੀ ਹੈ, ਜਿੱਥੇ ਫ਼ਰਟੀਲਿਟੀ ਡਾਕਟਰ ਆਪਣੇ ਮਰੀਜ਼ਾਂ ਨੂੰ ਡੋਨਰ ਦੀ ਬਜਾਏ ਗੁਪਤ ਤਰੀਕੇ ਨਾਲ ਆਪਣੇ ਹੀ ਸ਼ੁਕਰਾਣੂ ਦੀ ਵਰਤੋਂ ਕਰ ਕੇ ਗੁੰਮਰਾਹ ਕਰਦੇ ਹਨ। ਇਹ ਕੇਸ ਅਮਰੀਕਾ ਅੰਦਰ ਪ੍ਰਜਨਨ ਉਦਯੋਗ ਵਿੱਚ ਨਿਯਮਾਂ ਦੀ ਘਾਟ ਨੂੰ ਵੀ ਉਜਾਗਰ ਕਰਦਾ ਹੈ, ਜਿਸ ਨਾਲ ਭੈਣਾਂ-ਭਰਾਵਾਂ ਦੇ ਵੱਡੇ ਸਮੂਹ ਅਤੇ ਅਣਚਾਹੇ ਗੋਤਰ-ਗਮਨ (Incest) ਦੀ ਸੰਭਾਵਨਾ ਪੈਦਾ ਹੁੰਦੀ ਹੈ।

ਸਦਮੇ ਦੇ ਬਾਵਜੂਦ, ਹਿੱਲ ਦੀ ਸਥਿਤੀ ਨੇ ਫਰਟੀਲਿਟੀ ਉਦਯੋਗ ਦੇ ਅਭਿਆਸਾਂ ‘ਤੇ ਚਾਨਣਾ ਪਾਇਆ ਹੈ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਇਸ ਦੇ ਨਤੀਜੇ ਵਜੋਂ ਇੱਕ ਅੰਦੋਲਨ ਸ਼ੁਰੂ ਹੋਇਆ ਹੈ ਜੋ ਇਨ੍ਹਾਂ ਅਭਿਆਸਾਂ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਪਿਛਲੇ ਚਾਰ ਸਾਲਾਂ ਵਿੱਚ ਲਗਭਗ ਇੱਕ ਦਰਜਨ ਨਵੇਂ ਸਟੇਟ ਕਾਨੂੰਨ ਪਾਸ ਹੋਏ ਹਨ।

Leave a Comment