ਮੈਲਬਰਨ: ਆਸਟ੍ਰੇਲੀਆ ’ਚ ਨਵੀਂਆਂ ਕਾਰਾਂ ਖ਼ਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। ਜਲਦ ਆ ਰਹੇ ਨਵੇਂ Emissions standards ਹੇਠ ਗੱਡੀ ਜਿੰਨਾ ਵੱਧ ਪ੍ਰਦੂਸ਼ਣ ਫੈਲਾਏਗੀ ਓਨਾ ਹੀ ਉਸ ਦੀ ਕੀਮਤ ਜ਼ਿਆਦਾ ਹੁੰਦੀ ਜਾਏਗੀ। ਨਵੇਂ ਨਿਯਮ ਲਾਗੂ ਹੋਣ ’ਤੇ ਪ੍ਰਦੂਸ਼ਣ ਫੈਲਾਉਣ ਲਈ ਕਿਸੇ ਕਾਰ ’ਤੇ ਪਾਬੰਦੀ ਨਹੀਂ ਲਗਾਈ ਜਾਵੇਗੀ, ਬਲਕਿ ਕਈ ਕਾਰਾਂ ’ਤੇ 13 ਹਜ਼ਾਰ ਡਾਲਰ ਤਕ ਵੱਧ ਕੀਮਤ ਤਾਰਨੀ ਪੈ ਸਕਦੀ ਹੈ। ਇਸ ਜੁਰਮਾਨੇ ਦਾ ਮੰਤਵ ਨਿਰਮਾਤਾਵਾਂ ਨੂੰ ਘੱਟ ਪ੍ਰਦੂਸ਼ਣ ਫੈਲਾਉਣ ਵਾਲੀਆਂ ਵੇਚਣ ਲਈ ਉਤਸ਼ਾਹਿਤ ਕਰਨਾ ਹੈ।
ਫ਼ੈਡਰਲ ਚੈਂਬਰ ਆਫ਼ ਆਟੋਮੋਟਿਵ ਇੰਡਸਟਰੀਜ਼ (FCIA) ਦੇ ਇੱਕ ਅੰਦਾਜ਼ੇ ਅਨੁਸਾਰ ਪਿਛਲੇ ਸਾਲ ਸਭ ਤੋਂ ਵੱਧ ਵਿਕਣ ਵਾਲੀ ਗੱਡੀ ਫ਼ੋਰਡ ਰੇਂਜਰ ਦੀ ਕੀਮਤ 2025 ਦੇ CO2 ਟੀਚੇ ਨੂੰ ਪੂਰਾ ਨਾ ਕਰ ਸਕਣ ਕਾਰਨ ਲਗਭਗ 6150 ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। FCIA ਨੇ ਐਨਰਜੀ ਮੰਤਰੀ ਕਰਿਸ ਬਰਾਊਨ ਨੂੰ ਮੰਗ ਕੀਤੀ ਹੈ ਕਿ ਸਰਕਾਰ ਆਪਣਾ ਮਾਡਲ ਜਾਰੀ ਕਰੇ ਜਿਸ ਅਧੀਨ ਦਰਸਾਇਆ ਜਾਵੇ ਕਿ ਕਾਰਾਂ ਦੀਆਂ ਕੀਮਤਾਂ ਕਿੰਨੀਆਂ ਕੁ ਵਧਣਗੀਆਂ।
FCIA ਨੇ ਕਿਹਾ ਹੈ ਕਿ ਪਿਛਲੇ ਸਾਲ 7ਵੀਂ ਸਭ ਤੋਂ ਜ਼ਿਆਦਾ ਵਿਕਣ ਵਾਲੀ ਗੱਡੀ ਟੋਯੋਟਾ ਲੈਂਡਕਰੂਜ਼ਰ ’ਤੇ ਸਭ ਤੋਂ ਜ਼ਿਆਦਾ 13,250 ਡਾਲਰ ਦਾ ਜੁਰਮਾਨਾ ਲੱਗੇਗਾ। ਜਦਕਿ ਛੇਵੀਂ ਸਭ ਤੋਂ ਜ਼ਿਆਦਾ ਵਿਕਣ ਵਾਲੀ ਟੈਸਲਾ ਮਾਡਲ ਵਾਈ ’ਤੇ ਨਵੇਂ ਨਿਯਮਾਂ ਅਨੁਸਾਰ 15,390 ਡਾਲਰ ਦਾ ਕਾਰਬਨ ਕ੍ਰੈਡਿਟ ਮਿਲੇਗਾ।ਆਸਟ੍ਰੇਲੀਆ ਦੀਆਂ ਪੰਜ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਗੱਡੀਆਂ ਟੋਯੋਟਾ HiLux, ਇਸੁਜ਼ੂ Ute D-Max, ਟੋਯੋਟਾ RAV4, ਅਤੇ MG ZS ’ਤੇ ਕਾਰਬਨ ਪੈਨਲਟੀ ਕ੍ਰਮਵਾਰ 2690 ਡਾਲਰ, 2030 ਡਾਲਰ, 2720 ਡਾਲਰ ਅਤੇ 3880 ਡਾਲਰ ਹੋਵੇਗੀ।