ਮੈਲਬਰਨ: ਦੁਨੀਆ ਦੇ ਸਭ ਤੋਂ ਹਮਲਾਵਰ ਪੰਛੀਆਂ ਵਿਚੋਂ ਇਕ ਇੰਡੀਅਨ ਮੈਨਾ (ਜਿਸ ਨੂੰ ਪੰਜਾਬ ’ਚ ਸ਼ਹਿਰਕ ਵੀ ਕਿਹਾ ਜਾਂਦਾ ਹੈ) ਦੀ ਆਸਟ੍ਰੇਲੀਆ ਵਿਚ ਗਿਣਤੀ ਵਧਦੀ ਜਾ ਰਹੀ ਹੈ। ਸ਼ਹਿਰੀ ਖੇਤਰਾਂ ਤੋਂ ਹੁਣ ਇਹ ਪੇਂਡੂ ਹਿੱਸਿਆਂ ਵੱਲ ਵਧ ਰਿਹਾ ਹੈ, ਜਿਸ ਕਾਰਨ ਇਨਵੈਸਿਵ ਸਪੀਸੀਜ਼ ਕੌਂਸਲ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਦਰਅਸਲ ਜਦੋਂ ਇਹ ਪੰਛੀ ਕਿਸੇ ਖੇਤਰ ਵਿੱਚ ਜਾਂਦਾ ਹੈ, ਦੇਸੀ ਪੰਛੀਆਂ ਨੂੰ ਉਨ੍ਹਾਂ ਦੀ ਲੱਕੜ ਦੇ ਖੋਖਲਿਆਂ ਵਿੱਚੋਂ ਬਾਹਰ ਨਿਕਲਣ ਲਈ ਮਜਬੂਰ ਕਰਦਾ ਹੈ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਚੂਚਿਆਂ ਨੂੰ ਵੀ ਮਾਰ ਦਿੰਦਾ ਹੈ, ਜਿਸ ਨਾਲ ਦੇਸੀ ਪੰਛੀਆਂ ਦੀ ਗਿਣਤੀ ਵਿੱਚ ਗਿਰਾਵਟ ਆਉਂਦੀ ਹੈ। ਆਸਟ੍ਰੇਲੀਆ ’ਚ ਇਸ ਪੰਛੀ ਦੇ ਨਜ਼ਰ ਆਉਣ ਦੀ ਗਿਣਤੀ ਵਧ ਰਹੀ ਹੈ, ਖ਼ਾਸਕਰ ਦੱਖਣੀ NSW ਵਿੱਚ ਡੇਨਿਲਿਕਿਨ ਅਤੇ ਮੱਧ ਪੱਛਮ ਵਿੱਚ ਫੋਰਬਸ ਦੇ ਨੇੜੇ। ਕੌਂਸਲ ਨੇ ਕਿਹਾ ਹੈ ਕਿ ਲੋਕ ਦੇਸੀ ਪੰਛੀਆਂ ਨੂੰ ਬਚਾਉਣ ਲਈ ਅਜਿਹੇ ਦੇਸੀ ਰੁੱਖ ਲਗਾ ਸਕਦੇ ਹਨ, ਜਿਨ੍ਹਾਂ ਨੂੰ ਇੰਡੀਅਨ ਮੈਨਾ ਨੂੰ ਪਸੰਦ ਨਹੀਂ ਹਨ, ਕਿਉਂਕਿ ਉਹ ਸ਼ਹਿਰੀ ਖੇਤਰਾਂ ਅਤੇ ਚੰਗੀ ਤਰ੍ਹਾਂ ਤਿਆਰ ਕੀਤੇ ਬਾਗਾਂ ਨੂੰ ਤਰਜੀਹ ਦਿੰਦੇ ਹਨ।