ਗੁਰਜੀਤ ਸਿੰਘ ਦੇ ਕੇਸ ’ਚ ਪੁਲਿਸ ਨੇ ਕੀਤਾ ਨਵਾਂ ਖੁਲਾਸਾ

ਮੈਲਬਰਨ: ਪੁਲਿਸ ਨੇ ਦਸਿਆ ਹੈ ਕਿ ਨਿਊਜ਼ੀਲੈਂਡ ਦੇ ਡੁਨੇਡਿਨ ‘ਚ ਆਪਣੇ ਘਰ ਦੇ ਬਾਹਰ ਮ੍ਰਿਤਕ ਮਿਲੇ 27 ਸਾਲ ਦੇ ਗੁਰਜੀਤ ਸਿੰਘ ਦੀ ਮੌਤ ਦਾ ਕਾਰਨ ਕਿਸੇ ਤਿੱਖੀ ਚੀਜ਼ ਨਾਲ ਕੀਤੇ ਗਏ ਕਈ ਜ਼ਖ਼ਮ ਹਨ। ਪਹਿਲਾਂ ਪੁਲਿਸ ਮੌਤ ਦਾ ਕਾਰਨ “ਅਸਪਸ਼ਟ” ਮੰਨ ਰਹੀ ਸੀ, ਪਰ ਹੁਣ ਉਸ ਨੇ ਇਸ ਨੂੰ ਕਤਲ ਕੇਸ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਗੁਰਜੀਤ ਸਿੰਘ ਦੀ ਮੌਤ ਤੋਂ ਪਹਿਲਾਂ ਉਸ ਦੀਆਂ ਗਤੀਵਿਧੀਆਂ ਅਤੇ ਗੱਲਬਾਤ ਦੀ ਜਾਂਚ ਜਾਰੀ ਰੱਖ ਰਹੀ ਹੈ। ਗੁਰਜੀਤ ਸਿੰਘ ਨਵਾਂ ਵਿਆਹਿਆ ਹੋਇਆ ਸੀ ਅਤੇ ਦੋ ਕੁ ਹਫ਼ਤੇ ਬਾਅਦ ਹੀ ਭਾਰਤ ਤੋਂ ਆਪਣੀ ਪਤਨੀ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਇਸ ਘਟਨਾ ਨੇ ਸਥਾਨਕ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਪੁਲਿਸ ਨੇੜਲੇ ਘਰਾਂ ’ਚ ਲੱਗੇ CCTV ਵਾਲੇ ਕਿਸੇ ਵਸਨੀਕਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ।

ਗੁਰਜੀਤ ਸਿੰਘ ਦਾ ਪੰਜਾਬ ’ਚ ਲੁਧਿਆਣਾ ਦੇ ਇੱਕ ਪਿੰਡ ਪਮਾਲ ’ਚ ਰਹਿੰਦਾ ਪਰਿਵਾਰ ਇਸ ਬਾਰੇ ਜਵਾਬ ਮੰਗ ਰਿਹਾ ਹੈ ਕਿ ਉਨ੍ਹਾਂ ਦੇ ਮਿਹਨਤੀ ਬੇਟੇ ਨਾਲ ਅਜਿਹਾ ਕਿਉਂ ਹੋਇਆ। ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ, ਗੁਰਜੀਤ ਸਿੰਘ ਨੇ ਆਪਣੇ ਗੈਰਾਜ ਦਾ ਦਰਵਾਜ਼ਾ ਅਚਾਨਕ ਖੁੱਲ੍ਹਾ ਪਾਇਆ ਸੀ ਅਤੇ ਸੁਰੱਖਿਆ ਲਈ CCTV ਕੈਮਰੇ ਖਰੀਦੇ ਸਨ। ਲਿਬਰਟਨ ਦੇ ਉਪਨਗਰ ਵਿਚ ਹਿਲੇਰੀ ਸੇਂਟ ‘ਤੇ ਗੁਰਜੀਤ ਸਿੰਘ ਦੇ ਘਰ ‘ਤੇ ਨੇੜੇ ਪੁਲਿਸ ਜਾਂਚ ਅਜੇ ਵੀ ਜਾਰੀ ਹੈ।

Leave a Comment