ਮੈਲਬਰਨ: Qantas ਨੇ ਇੰਟਰਨੈਸ਼ਨਲ ਰੈੱਡ ਟੇਲ ਸੇਲ ਸ਼ੁਰੂ ਕੀਤੀ ਹੈ, ਜਿਸ ਵਿੱਚ ਆਸਟ੍ਰੇਲੀਆ ਦੇ ਜ਼ਿਆਦਾਤਰ ਰਾਜਧਾਨੀ ਸ਼ਹਿਰਾਂ ਤੋਂ ਅੰਤਰਰਾਸ਼ਟਰੀ ਉਡਾਨਾਂ ‘ਤੇ 5 ਲੱਖ ਤੋਂ ਵੱਧ ਸੀਟਾਂ ‘ਤੇ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਵਿਕਰੀ ਵਿੱਚ ਰਿਆਇਤੀ ਰਿਟਰਨ ਇਕੋਨਾਮੀ, ਪ੍ਰੀਮੀਅਮ ਇਕੋਨਾਮੀ ਅਤੇ ਬਿਜ਼ਨਸ ਕਿਰਾਏ ਸ਼ਾਮਲ ਹਨ। ਪੇਸ਼ਕਸ਼ ’ਚ ਸਿਡਨੀ ਤੋਂ ਆਕਲੈਂਡ ਲਈ 529 ਡਾਲਰ, ਸਿੰਗਾਪੁਰ ਲਈ 799 ਡਾਲਰ ਅਤੇ ਲਾਸ ਏਂਜਲਸ ਲਈ 1119 ਡਾਲਰ ਦੀਆਂ ਇਕਨਾਮੀ ਉਡਾਣਾਂ ਸ਼ਾਮਲ ਹਨ। ਮੈਲਬਰਨ ਤੋਂ, ਵੈਲਿੰਗਟਨ ਲਈ ਉਡਾਨਾਂ 619 ਡਾਲਰ ਤੋਂ ਅਤੇ ਸਿੰਗਾਪੁਰ ਰਾਹੀਂ ਲੰਡਨ ਲਈ 1799 ਡਾਲਰ ਤੋਂ ਉਪਲਬਧ ਹਨ। ਇਸ ਵਿਕਰੀ ਵਿੱਚ 3000 ਡਾਲਰ ਤੋਂ ਘੱਟ ਦੇ ਕਈ ਰਿਟਰਨ ਪ੍ਰੀਮੀਅਮ ਇਕਾਨਮੀ ਕਿਰਾਏ ਵੀ ਸ਼ਾਮਲ ਹਨ। ਇਹ ਵਿਕਰੀ 5 ਫਰਵਰੀ ਨੂੰ ਰਾਤ 11.59 ਵਜੇ ਖਤਮ ਹੋਵੇਗੀ।