ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਮੰਤਰੀਆਂ ਵਿਚਕਾਰ ਮੀਟਿੰਗ ਅੱਜ, ਜਾਣੋ ਕਿਹੜੇ ਵਿਸ਼ੇ ਰਹਿਣਗੇ ਚਰਚਾ ਦੇ ਕੇਂਦਰ ’ਚ

ਮੈਲਬਰਨ: ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ, ਡਿਫ਼ੈਂਸ ਮੰਤਰੀ ਜੂਡਿਥ ਕੋਲਿਨਸ ਦੇ ਨਾਲ ਮੈਲਬਰਨ ਵਿੱਚ ਆਪਣੇ ਆਸਟ੍ਰੇਲੀਆਈ ਹਮਰੁਤਬਾ, ਵਿਦੇਸ਼ ਮੰਤਰੀ ਪੇਨੀ ਵੋਂਗ ਅਤੇ ਉਪ ਪ੍ਰਧਾਨ ਮੰਤਰੀ ਅਤੇ ਡਿਫ਼ੈਂਸ ਮੰਤਰੀ ਰਿਚਰਡ ਮਾਰਲਸ ਨਾਲ ਮੁਲਾਕਾਤ ਕਰਨਗੇ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਮੰਤਰੀਆਂ ਵਿਚਾਲੇ ਇਹ ਆਪਣੀ ਕਿਸਮ ਦੀ ਪਹਿਲੀ ਬੈਠਕ ਹੋਵੇਗੀ। ਵਿਚਾਰ ਵਟਾਂਦਰੇ ਦੇ ਵਿਸ਼ਿਆਂ ਵਿੱਚ ਇਜ਼ਰਾਈਲ-ਗਾਜ਼ਾ ਸੰਘਰਸ਼, AUKUS ਸਮਝੌਤਾ ਅਤੇ ਵਿਦੇਸ਼ ਅਤੇ ਰੱਖਿਆ ਨੀਤੀ ਦੀ ਨਜ਼ਦੀਕੀ ਤਾਲਮੇਲ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਪੀਟਰਜ਼ ਇਸ ਬੈਠਕ ਨੂੰ ਨਿਊਜ਼ੀਲੈਂਡ ਦੇ ਸਭ ਤੋਂ ਮਜ਼ਬੂਤ ਸਹਿਯੋਗੀਆਂ ਵਿਚੋਂ ਇਕ ਆਸਟ੍ਰੇਲੀਆ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੌਕੇ ਵਜੋਂ ਦੇਖਦੇ ਹਨ। ਪੀਟਰਜ਼ ਅਤੇ ਕੋਲਿਨਜ਼ ਦੋਵੇਂ ਇੱਕ ਸਥਿਰ ਅਤੇ ਸੁਰੱਖਿਅਤ ਖੇਤਰ ਦਾ ਸਮਰਥਨ ਕਰਨ ਵਿੱਚ ਆਪਸੀ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਨ। ਉਹ ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਸੰਘਰਸ਼ ਅਤੇ ਲਾਲ ਸਾਗਰ ਵਿਚ ਹੂਤੀ ਹਮਲਿਆਂ ਵਰਗੇ ਗਲੋਬਲ ਮੁੱਦਿਆਂ ‘ਤੇ ਵੀ ਚਰਚਾ ਕਰਨਗੇ।

Leave a Comment