ਫਾਕਸਵੈਗਨ ਦੇ ਤਿੰਨ ਮਾਡਲਾਂ ਦੀਆਂ 6 ਹਜ਼ਾਰ ਗੱਡੀਆਂ ਵਾਪਸ ਮੰਗਵਾਈਆਂ ਗਈਆਂ, ਜਾਣੋ ਕਾਰਨ

ਮੈਲਬਰਨ: ਫਾਕਸਵੈਗਨ ਨੇ 2019-2023 ਪਾਸੈਟ, ਗੋਲਫ ਅਤੇ ਆਰਟੀਓਨ ਮਾਡਲ ਦੀਆਂ 5997 ਗੱਡੀਆਂ ਨੂੰ ਵਾਪਸ ਬੁਲਾਇਆ ਹੈ। ਨਿਰਮਾਣ ’ਚ ਨੁਕਸ ਕਾਰਨ, ਬ੍ਰੇਕ ਮਾਸਟਰ ਸਿਲੰਡਰ ਅਤੇ ਐਗਜ਼ੌਸਟ ਦੇ ਵਿਚਕਾਰ ਹੀਟ ਸ਼ੀਲਡ ਗਲਤ ਤਰੀਕੇ ਨਾਲ ਫਿੱਟ ਕੀਤੀ ਗਈ ਹੋ ਸਕਦੀ ਹੈ। ਨਤੀਜੇ ਵਜੋਂ, ਬ੍ਰੇਕ ਫ਼ਲੁਇਡ ਭੰਡਾਰ ਨਾਲ ਇੱਕ ਕੁਨੈਕਸ਼ਨ ਪਿਘਲ ਸਕਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਬ੍ਰੇਕ ਫਲੂਇਡ ਉੱਥੇ ਗਰਮ ਐਗਜ਼ੌਸਟ ‘ਤੇ ਲੀਕ ਹੋ ਸਕਦਾ ਹੈ ਜਿਸ ਨਾਲ ਗੱਡੀ ਨੂੰ ਅੱਗ ਲੱਗ ਸਕਦੀ ਹੈ। ਪ੍ਰਭਾਵਿਤ ਗੱਡੀਆਂ ਦੇ ਮਾਲਕ ਆਪਣੀ ਪਸੰਦੀਦਾ ਫਾਕਸਵੈਗਨ ਡੀਲਰਸ਼ਿਪ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਗੱਡੀ ਦੀ ਜਾਂਚ ਅਤੇ ਸੁਧਾਰ ਕਰਨ ਲਈ ਮੁਫਤ ਸਮਾਂ ਤੈਅ ਕੀਤਾ ਜਾ ਸਕੇ। ਕਿਸੇ ਵੀ ਜਾਣਕਾਰੀ ਲਈ ਫਾਕਸਵੈਗਨ ਨੂੰ ਆਸਟ੍ਰੇਲੀਆ ’ਚ 1800 504 076 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Comment