ਮੈਲਬਰਨ: ਦੱਖਣੀ ਆਸਟ੍ਰੇਲੀਆ (SA) ਵਿੱਚ ਅਜਿਹਾ ਕਾਨੂੰਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਅਧੀਨ ਵਾਰ-ਵਾਰ ਦੇ ਗੰਭੀਰ ਬਾਲ ਜਿਨਸੀ ਅਪਰਾਧੀਆਂ ਨੂੰ ਅਣਮਿੱਥੇ ਸਮੇਂ ਲਈ ਕੈਦ ਜਾਂ ਨਿਗਰਾਨੀ ਹੇਠ ਲਿਆਂਦਾ ਜਾ ਸਕੇਗਾ।
ਸਜ਼ਾ ਐਕਟ 2017 ਵਿਚ ਪ੍ਰਸਤਾਵਿਤ ਸੋਧਾਂ ਦੇ ਤਹਿਤ, ਜੇਲ ਵਿਚ ਬੰਦ ਪੀਡੋਫਾਈਲਾਂ (ਬੱਚਿਆਂ ਵਿਰੁਧ ਜਿਨਸੀ ਅਪਰਾਧਾਂ ਦੇ ਦੋਸ਼ੀਆਂ) ਨੂੰ ਵੀ ਇਹ ਦਿਖਾਉਣ ਦੀ ਜ਼ਰੂਰਤ ਹੋਵੇਗੀ ਕਿ ਉਹ ਰਿਹਾਅ ਹੋਣ ਤੋਂ ਪਹਿਲਾਂ ਆਪਣੀ ਜਿਨਸੀ ਪ੍ਰਵਿਰਤੀ ਨੂੰ ਕਾਬੂ ਕਰ ਸਕਦੇ ਹਨ ਅਤੇ ਜੇ ਉਹ ਸਮਾਜ ’ਚ ਦੁਬਾਰਾ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਜੀਵਨ ਭਰ ਇਲੈਕਟ੍ਰਾਨਿਕ ਨਿਗਰਾਨੀ ਦਾ ਸਾਹਮਣਾ ਕਰਨਾ ਪਵੇਗਾ।
ਪ੍ਰੀਮੀਅਰ ਪੀਟਰ ਮਾਲਿਨੌਸਕਾਸ ਨੇ ਕਿਹਾ ਹੈ ਕਿ ਇਹ ਕਾਨੂੰਨ ਦੇਸ਼ ਵਿਚ ਸਭ ਤੋਂ ਸਖਤ ਹੋਣਗੇ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ, ‘‘ਸਾਡਾ ਭਾਈਚਾਰਾ ਪੀਡੋਫਾਈਲਾਂ ਵੱਲੋਂ ਵਾਰ-ਵਾਰ ਅਜਿਹੇ ਅਪਰਾਧ ਕਰਨ ਅਤੇ ਫਿਰ ਛੱਡੇ ਜਾਣ ਤੋਂ ਅੱਕ ਚੁੱਕਾ ਹੈ। ਇਹ ਕਾਨੂੰਨ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਰੱਖਣਗੇ, ਜਿੱਥੇ ਉਹ ਹੋਣੇ ਚਾਹੀਦੇ ਹਨ।’’