ਨਿਊਜ਼ੀਲੈਂਡ ਦਾ ਪਿੰਡ ਬਣਿਆ ਪ੍ਰਾਪਰਟੀ ਖ਼ਰੀਦਣ ਵਾਲਿਆਂ ਦੀ ਪਸੰਦ, ਜਾਣੋ ਕਿਉਂ 25 ਲੱਖ ਡਾਲਰ ਦੇ ਮੁਨਾਫ਼ੇ ‘ਤੇ ਵਿਕਿਆ ਇਹ ਮਕਾਨ

ਮੈਲਬਰਨ: ਆਪਣੇ ਸ਼ਾਂਤ ਅਤੇ ਸਾਫ਼-ਸੁਥਰੇ ਵਾਤਾਵਰਣ ਤੇ ਸ਼ਾਨਦਾਰ ਕੁਦਰਤੀ ਦ੍ਰਿਸ਼ਾਂ ਕਾਰਨ ਨਿਊਜ਼ੀਲੈਂਡ ਦੇ ਸੈਂਟਰਲ ਓਟਾਗੋ ਦਾ ਇੱਕ ਪਿੰਡ ਇਸ ਵੇਲੇ ਨਿਵੇਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਤੰਬਰ 2022 ਤੋਂ ਲੈ ਕੇ ਹੁਣ ਤੱਕ ਇਸ ਪਿੰਡ ਹਵੇਆ ’ਚ ਪੈਂਦੀ ਝੀਲ ਦੇ ਸਾਹਮਣੇ ਵਾਲੇ ਕਈ ਮਕਾਨ ਵਿਕ ਚੁੱਕੇ ਹਨ, ਜਿਸ ਨਾਲ ਕੀਮਤਾਂ 28 ਲੱਖ ਡਾਲਰ ਤੋਂ 29 ਲੱਖ ਡਾਲਰ ਦੇ ਵਿਚਕਾਰ ਆ ਗਈਆਂ ਹਨ। ਖਰੀਦਦਾਰ ਵਿਸ਼ੇਸ਼ ਤੌਰ ‘ਤੇ ਝੀਲ ਨੇੜਲੀਆਂ ਥਾਵਾਂ ਦੀ ਭਾਲ ਕਰ ਰਹੇ ਹਨ।

ਪਿਛਲੇ ਦਿਨੀਂ ਲੇਕ ਹਵੇਆ ਦੇ ਇੱਕ ਪਰਿਵਾਰ ਨੇ ਆਪਣੇ 1960 ਦੇ ਦਹਾਕੇ ਦੇ ਘਰ ਤੋਂ ਲਗਭਗ 25 ਲੱਖ ਡਾਲਰ ਕਮਾਏ, ਜਿਸ ਨੂੰ ਉਨ੍ਹਾਂ ਨੇ 2001 ਵਿੱਚ ਸਿਰਫ਼ 210,000 ਡਾਲਰਾਂ ’ਚ ਖਰੀਦਿਆ ਸੀ। ਇਹ ਮਕਾਨ ਉਨ੍ਹਾਂ ਨੇ 26.65 ਲੱਖ ਡਾਲਰਾਂ ’ਚ ਵੇਚ ਦਿੱਤਾ। ਇਸ ਜਾਇਦਾਦ ਦੀ ਪ੍ਰਤੀ ਵਰਗ ਮੀਟਰ ਕੀਮਤ ਹਵੇਆ ਝੀਲ ਲਈ ਇੱਕ ਰਿਕਾਰਡ ਸੀ ਅਤੇ ਜੁਲਾਈ ਵਿੱਚ ਵੇਚੇ ਗਏ ਝੀਲ ਕਿਨਾਰੇ ਦੇ ਹਿੱਸੇ ਨਾਲੋਂ 20٪ ਵੱਧ ਸੀ।

ਇਸ ਮਕਾਨ ਨੂੰ ਇੱਕ ਆਸਟ੍ਰੇਲੀਆ ਅਧਾਰਤ ਨਿਊਜ਼ੀਲੈਂਡਰ ਨੇ ਸ਼ਾਨਦਾਰ ਦ੍ਰਿਸ਼ਾਂ ਅਤੇ ਘਰ ਦੀ ਮੱਧ ਸਦੀ ਦੀ ਸੁਰੱਖਿਅਤ ਆਧੁਨਿਕ ਸ਼ੈਲੀ ਤੋਂ ਆਕਰਸ਼ਿਤ ਹੋ ਕੇ ਖ਼ਰੀਦਿਆ। ਹਵੇਆ ਝੀਲ, ਜੋ ਆਪਣੇ ਆਊਟਡੋਰ ਅਡਵੈਂਚਰ ਅਤੇ ਸ਼ਾਨਦਾਰ ਦ੍ਰਿਸ਼ਾਂ ਲਈ ਜਾਣੀ ਜਾਂਦੀ ਹੈ, ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਹਾਲਾਂਕਿ, ਝੀਲ ਸਾਮਹਣੇ ਮਕਾਨ ਦੁਰਲੱਭ ਰਹਿ ਗਏ ਹਨ।

Leave a Comment