40 ਹਜ਼ਾਰ ਕਿਫ਼ਾਇਤੀ ਮਕਾਨਾਂ ਲਈ ਫ਼ੰਡਿੰਗ ਸ਼ੁਰੂ, ਜਾਣੋ ਕੌਣ ਪ੍ਰਾਪਤ ਕਰ ਸਕਦਾ ਹੈ ਸਸਤੀ ਰਿਹਾਇਸ਼

ਮੈਲਬਰਨ: ਆਸਟ੍ਰੇਲੀਆ ਸਰਕਾਰ ਦੇ ਹਾਊਸਿੰਗ ਆਸਟ੍ਰੇਲੀਆ ਨੇ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ ਰਾਹੀਂ 40,000 ਸੋਸ਼ਲ ਅਤੇ ਕਿਫਾਇਤੀ ਘਰਾਂ ਦੀ ਡਿਲੀਵਰੀ ’ਚ ਮਦਦ ਕਰਨ ਲਈ ਫੰਡਿੰਗ ਦਾ ਪਹਿਲਾ ਦੌਰ ਖੋਲ੍ਹਿਆ ਹੈ।

ਹੁਣ ਫੈਡਰਲ ਸਰਕਾਰ ਦੀ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ ਫੈਸਿਲਿਟੀ (HAFFF) ਅਤੇ ਨੈਸ਼ਨਲ ਹਾਊਸਿੰਗ ਅਕੋਰਡ ਫੈਸਿਲਿਟੀ (NHAF) ਰਾਹੀਂ ਯੋਗ ਸਮਾਜਿਕ ਅਤੇ ਕਿਫਾਇਤੀ ਹਾਊਸਿੰਗ ਪ੍ਰੋਜੈਕਟਾਂ ਲਈ ਅਰਜ਼ੀਆਂ ਖੁੱਲ੍ਹੀਆਂ ਹਨ। HAFFF ਤੋਂ ਪੰਜ ਸਾਲਾਂ ਦੀ ਮਿਆਦ ਵਿੱਚ 30,000 ਸੋਸ਼ਲ ਅਤੇ ਕਿਫਾਇਤੀ ਘਰਾਂ ਦੀ ਸਪੁਰਦਗੀ ਵਿੱਚ ਸਹਾਇਤਾ ਕਰਨ ਦੀ ਉਮੀਦ ਹੈ, ਜਦੋਂ ਕਿ NHAF ਤੋਂ 10,000 ਕਿਫਾਇਤੀ ਘਰਾਂ ਦੀ ਸਪੁਰਦਗੀ ਵਿੱਚ ਸਹਾਇਤਾ ਕਰਨ ਦੀ ਉਮੀਦ ਹੈ।

ਇਹ ਫ਼ੰਡਿੰਗ ਮੂਲ ਵਾਸੀਆਂ ਅਤੇ ਟੋਰੇਸ ਸਟ੍ਰੇਟ ਟਾਪੂ ਵਾਸੀ, ਘਰੇਲੂ ਅਤੇ ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਅਤੇ ਬੱਚੇ, ਬੇਘਰ ਹੋਣ ਦੇ ਜੋਖਮ ਵਾਲੀਆਂ ਬਜ਼ੁਰਗ ਔਰਤਾਂ, ਮੌਜੂਦਾ ਅਤੇ ਸਾਬਕਾ ਆਸਟ੍ਰੇਲੀਆਈ ਰੱਖਿਆ ਬਲ ਦੇ ਮੈਂਬਰ ਅਤੇ ਫਰੰਟਲਾਈਨ ਵਰਕਰ ਜਿਵੇਂ ਕਿ ਪੁਲਿਸ, ਨਰਸਾਂ ਅਤੇ ਸਫਾਈ ਕਰਮਚਾਰੀ ਪ੍ਰਾਪਤ ਕਰ ਸਕਦੇ ਹਨ। ਪਹਿਲੇ ਫੰਡਿੰਗ ਗੇੜ ਲਈ ਅਰਜ਼ੀਆਂ 22 ਮਾਰਚ 2024 ਨੂੰ ਬੰਦ ਹੋ ਜਾਣਗੀਆਂ।

Leave a Comment