‘ਡੈਡਜ਼ ਐਕਸ਼ਨ ਗਰੁੱਪ’ ਨਾਲ ਜੁੜੇ ਆਸਟ੍ਰੇਲੀਆ ਦੇ ‘ਲੋਕਲ ਹੀਰੋ’ ਅਮਰ ਸਿੰਘ

ਮੈਲਬਰਨ: ਆਸਟ੍ਰੇਲੀਆ ਵਿੱਚ ‘ਡੈਡਜ਼ ਐਕਸ਼ਨ ਗਰੁੱਪ’ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਨਵਜੰਮੇ ਬੱਚਿਆਂ ਦੀਆਂ ਮਾਵਾਂ ਦੇ ਨਾਲ ਪਿਤਾਵਾਂ ਲਈ ਵੀ ਫ਼ੈਡਰਲ ਫੰਡ ਪ੍ਰਾਪਤ ਤਨਖਾਹ ਸਮੇਤ ‘ਪੇਰੈਂਟਲ ਲੀਵ’ ਦੀ ਵਕਾਲਤ ਕੀਤੀ ਗਈ ਹੈ। ਸ਼ੁਰੂਆਤੀ ਸਾਲਾਂ ਲਈ ‘ਡੈਡਜ਼ ਐਕਸ਼ਨ ਪਲਾਨ’ ਵਜੋਂ ਜਾਣੀ ਜਾਂਦੀ ਇਸ ਪਹਿਲ ਦਾ ਉਦੇਸ਼ ਪਿਤਾ ਨੂੰ ਪਾਲਣ-ਪੋਸ਼ਣ ਦੀਆਂ ਜ਼ਿੰਮੇਵਾਰੀਆਂ ਨੂੰ ਬਰਾਬਰ ਸਾਂਝਾ ਕਰਨ ਵਿੱਚ ਸਹਾਇਤਾ ਕਰਨਾ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨਾ ਹੈ। ਕਾਮੇਡੀਅਨ ਹਾਮਿਸ਼ ਬਲੇਕ, ਵੌਇਸ ਐਕਟਰ ਡੇਵਿਡ ਮੈਕਕੋਰਮੈਕ, ਅਮਰ ਸਿੰਘ ਅਤੇ ਸਾਈਮਨ ਪ੍ਰਾਈਸ ਵਰਗੀਆਂ ਪ੍ਰਮੁੱਖ ਹਸਤੀਆਂ ਇਸ ਪਹਿਲ ਦਾ ਸਮਰਥਨ ਕਰ ਰਹੀਆਂ ਹਨ। ਟਰਬਨਜ਼4ਆਸਟ੍ਰੇਲੀਆ ਦੇ ਸੰਸਥਾਪਕ ਅਤੇ 2023 ਦੇ ਆਸਟ੍ਰੇਲੀਆ ਦੇ ‘ਲੋਕਲ ਹੀਰੋ’ ਪੁਰਸਕਾਰ ਜੇਤੂ ਅਮਰ ਸਿੰਘ ਨੇ ਇਸ ਮੁਹਿੰਮ ਬਾਰੇ ਕਿਹਾ, “ਪਰਿਵਾਰਕ ਕਦਰਾਂ-ਕੀਮਤਾਂ ਲਈ ਇਹ ਚੰਗਾ ਹੈ ਕਿ ਦੋਵੇਂ ਮਾਪੇ ਬੱਚਿਆਂ ਦੀ ਦੇਖਭਾਲ ਕਰਨ ਲਈ ਮੌਜੂਦ ਹੋਣ ਅਤੇ ਉਨ੍ਹਾਂ ਦੇ ਆਲੇ-ਦੁਆਲੇ ਰਹਿਣ। ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਅਤੇ ਉਨ੍ਹਾਂ ਨਾਲ ਜੁੜ ਸਕਣ।’’

Leave a Comment