Powerball ਦਾ ਜੈਕਪਾਟ ਦੂਜੇ ਸਭ ਤੋਂ ਉੱਚੇ ਪੱਧਰ ’ਤੇ ਪੁੱਜਾ, ਲੋਕਾਂ ਦਾ ਉਤਸ਼ਾਹ ਸਿਖਰਾਂ ’ਤੇ

ਮੈਲਬਰਨ: ਇਸ ਹਫ਼ਤੇ ਦੇ ਡਰਾਅ ਵਿੱਚ ਕੋਈ ਵੀ ਮੁੱਖ ਜੇਤੂ ਨਾ ਨਿਕਲਣ ਕਾਰਨ ਅਗਲੇ ਵੀਰਵਾਰ ਨੂੰ Powerball ਦਾ ਜੈਕਪਾਟ 15 ਕਰੋੜ ਡਾਲਰ ਦਾ ਹੋਣ ਵਾਲਾ ਹੈ। ਇਹ ਜੈਕਪਾਟ Powerball ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਜੈਕਪਾਟ ਹੋਵੇਗਾ। ਸਭ ਤੋਂ ਵੱਡਾ ਜੈਕਪਾਟ 16 ਕਰੋੜ ਡਾਲਰ ਦਾ ਅਕਤੂਬਰ 2022 ਵਿੱਚ ਸੀ। ਇਸ ਹਫ਼ਤੇ ਦੇ ਮੁੱਖ ਇਨਾਮ ਦੀ ਰਕਮ 10 ਕਰੋੜ ਡਾਲਰ ਖਾਲੀ ਗਈ, ਹਾਲਾਂਕਿ 15 ਟਿਕਟਾਂ ਲਈ ਦੂਜੇ ਡਿਵੀਜ਼ਨ ਵਿੱਚ 132,000 ਡਾਲਰ ਦਾ ਇਨਾਮ ਨਿਕਲਿਆ।

1444 ਲਈ ਜਿੱਤਣ ਵਾਲੇ ਨੰਬਰ 21, 31, 17, 22, 20, 24, ਅਤੇ 34 ਸਨ, ਅਤੇ ਪਾਵਰਬਾਲ 6 ਸੀ। Lott ਦੀ ਬੁਲਾਰਾ ਅੰਨਾ ਹੋਬਡੈਲ ਨੇ ਕਿਹਾ, ‘‘ਸਾਡੀ ਉਮੀਦ ਹੈ ਕਿ ਜਿਵੇਂ-ਜਿਵੇਂ ਅਸੀਂ ਵੀਰਵਾਰ ਰਾਤ ਦੇ ਕਈ ਕਰੋੜ ਡਾਲਰ ਵਾਲੇ ਡਰਾਅ ਵੱਲ ਵਧ ਰਹੇ ਹਾਂ, ਲਾਟਰੀ ਆਊਟਲੇਟਾਂ ਅਤੇ ਆਨਲਾਈਨ ਉਤਸਾਹ ਵਧੇਗਾ। ਸਾਨੂੰ ਆਸਟ੍ਰੇਲੀਆਈ ਦੇ ਅੱਧੇ ਤੋਂ ਵੱਧ ਬਾਲਗਾਂ ਦੇ ਡਰਾਅ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।’’

Leave a Comment