ਧਰਤੀ ਦਾ ਤਾਪਮਾਨ ਪਹਿਲੀ ਵਾਰੀ ਸੁਰੱਖਿਅਤ ਹੱਦ ਤੋਂ ਦੋ ਡਿਗਰੀ ਵਧਿਆ, ਵਿਗਿਆਨੀਆਂ ਨੇ ਦਿੱਤੀ ਚੇਤਾਵਨੀ

ਮੈਲਬਰਨ: ਧਰਤੀ ਦਾ ਤਾਪਮਾਨ ਪਹਿਲੀ ਵਾਰ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 2 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੀ ਜਲਵਾਯੂ ਵਿਗਿਆਨੀ ਸਮੰਥਾ ਬਰਗੇਸ ਵੱਲੋਂ ਇਹ ਅੰਕੜਾ ਸਾਂਝਾ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਸ਼ਵ ਸਥਾਈ ਤੌਰ ‘ਤੇ ਇਸ ਹੱਦ ਤੋਂ ਉੱਪਰ ਹੈ, ਪਰ ਇਹ ਗਲੋਬਲ ਤਾਪਮਾਨ ਦੇ ਵਧਣ ਵੱਲ ਰੁਝਾਨ ਦਾ ਸੰਕੇਤ ਦਿੰਦਾ ਹੈ। ਖ਼ਤਰਨਾਕ ਤਾਪਮਾਨ ਦੀ ਇਹ ਹੱਦ ਦੁਬਈ ਵਿਚ ਸੰਯੁਕਤ ਰਾਸ਼ਟਰ COP28 ਜਲਵਾਯੂ ਸੰਮੇਲਨ ਤੋਂ ਨਵੰਬਰ ਮਹੀਨੇ ’ਚ ਟੱਪੀ ਗਈ ਸੀ। ਦੁਨੀਆ ਅਗਲੇ ਕੁਝ ਸਾਲਾਂ ਵਿੱਚ ਤਾਪਮਾਨ ’ਚ 1.5 ਡਿਗਰੀ ਦੇ ਵਾਧੇ ਨੂੰ ਪਾਰ ਕਰਨ ਦੇ ਰਾਹ ‘ਤੇ ਹੈ ਅਤੇ ਇਹ ਇੱਕ ਅਜਿਹਾ ਪੱਧਰ ਹੈ ਜਿਸ ਤੋਂ ਅੱਗੇ ਅਨੁਕੂਲਤਾ ਮੁਸ਼ਕਲ ਹੋ ਜਾਂਦੀ ਹੈ। ਮੌਜੂਦਾ ਪ੍ਰਦੂਸ਼ਣ ਘਟਾਉਣ ਦੇ ਵਾਅਦਿਆਂ ਦੇ ਬਾਵਜੂਦ, ਵਿਸ਼ਵ ਇਸ ਸਦੀ ਵਿੱਚ 2.5 ਤੋਂ 2.9 ਡਿਗਰੀ ਵਿਚਕਾਰ ਤਾਪਮਾਨ ਵਾਧਾ ਹਾਸਲ ਕਰ ਸਕਦਾ ਹੈ। ਇਹ ਅੰਕੜੇ ਖ਼ਰਾਬ ਮੌਸਮ ਲੜੀਵਾਰ ਘਟਨਾਵਾਂ ਵਿਚਕਾਰ ਆਏ ਹਨ, ਜੋ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਹੱਲ ਕਰਨ ਦੀ ਤੁਰੰਤ ਲੋੜ ਨੂੰ ਮਜ਼ਬੂਤ ਕਰਦੇ ਹਨ।

Leave a Comment