ਮੈਲਬਰਨ: ਬ੍ਰਿਸਬੇਨ ਵਿੱਚ ਜਿੱਥੇ ਔਸਤਨ ਮਕਾਨ ਦੀ ਕੀਮਤ 848,752 ਡਾਲਰ ਹੈ ਉੱਥੇ ਕੁਈਨਜ਼ਲੈਂਡ ਦੇ ਹੀ ਇੱਕ ਸਮੁੰਦਰੀ ਕੰਢੇ ਸਥਿਤ ਪਿੰਡ ਕੁੰਗੁਲਾ (Cungulla) ਵਿੱਚ Property ਖ਼ਰੀਦਣਾ ਕਾਫ਼ੀ ਸਸਤਾ ਸਾਬਤ ਹੋ ਰਿਹਾ ਹੈ। ਇਸ ਵੇਲੇ ਇੱਥੇ ਦੋ ਬੈੱਡਰੂਮ ਵਾਲਾ ਇੱਕ ਘਰ ਸਿਰਫ 180,000 ਡਾਲਰ ਵਿਚ ਸੂਚੀਬੱਧ ਕੀਤਾ ਗਿਆ ਹੈ। ਇਹ ਸਮੁੰਦਰੀ ਕੰਢੇ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਹੀ ਸਥਿਤ ਹੈ। 84 Empress Cl ਵਿਖੇ ਸਥਿਤ ਇਹ ਘਰ ਟਾਊਨਸਵਿਲੇ ਤੋਂ ਲਗਭਗ 45 ਕਿਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਕੁੰਗੁਲਾ ਵਿੱਚ ਹੈ। ਘਰ ਵਿੱਚ ਇੱਕ ਲਿਵਿੰਗ ਰੂਮ ਅਤੇ ਕਿਚਨ ਸਮੇਤ ਦੋ ਬੈੱਡਰੂਮ ਅਤੇ ਇੱਕ ਬਾਥਰੂਮ ਸ਼ਾਮਲ ਹਨ। ਇੱਕ ਸ਼ੈੱਡ ਵੀ ਹੈ ਜੋ ਕਿਸ਼ਤੀ ਨੂੰ ਸਟੋਰ ਕਰ ਸਕਦਾ ਹੈ। 1950 ਦੇ ਦਹਾਕੇ ਦਾ ਇਹ ਘਰ ਉਦੋਂ ਤੋਂ ਇੱਕ ਹੀ ਪਰਿਵਾਰ ਦੀ ਮਲਕੀਅਤ ਰਹੀ ਹੈ, ਪਰ ਹੁਣ ਇਹ ਘਰ ਹੁਣ 180,000 ਡਾਲਰ ਵਿੱਚ ਵਿਕਰੀ ਲਈ ਉਪਲਬਧ ਹੈ।