ਮੈਲਬਰਨ: Qantas ਨੇ ਸਾਊਥ ਪੈਸੇਫ਼ਿਕ ਅਤੇ Hawaii ਲਈ ਆਪਣੀਆਂ ਉਡਾਣਾਂ ਲਈ ਟਿਕਟਾਂ ਦੀਆਂ ਕੀਮਤਾਂ ’ਚ ਭਾਰੀ ਕਮੀ ਕੀਤੀ ਹੈ। ਏਅਰਲਾਈਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਫਰਵਰੀ ਤੋਂ ਦਸੰਬਰ ਦੇ ਵਿਚਕਾਰ ਇਨ੍ਹਾਂ ਥਾਵਾਂ ਦੀ ਸੈਰ ਕਰਨ ਦੇ ਚਾਹਵਾਨ ਯਾਤਰੀਆਂ ਲਈ ਘੱਟੋ-ਘੱਟ 529 ਡਾਲਰ ਦੇ ਕਿਰਾਏ ਦੀ ਪੇਸ਼ਕਸ਼ ਕੀਤੀ ਜਾਵੇਗੀ।
ਇਨ੍ਹਾਂ ਸਥਾਨਾਂ ਲਈ ਉਡਾਣਾਂ ਬ੍ਰਿਸਬੇਨ, ਮੈਲਬੌਰਨ ਜਾਂ ਸਿਡਨੀ ਤੋਂ ਰਵਾਨਾ ਹੋਣਗੀਆਂ, ਪਰ ਪਰਥ ਤੋਂ ਵੀ ਸੰਪਰਕ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ। Qantas ਦਾ ਇਹ ਕਦਮ ਵਰਜਿਨ ਵੱਲੋਂ ਸੋਮਵਾਰ ਨੂੰ ਆਪਣੇ ਨੈੱਟਵਰਕ ‘ਤੇ ਵਿਕਰੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਆਇਆ ਹੈ, ਜਿਸ ਦੀਆਂ ਕੁਝ ਸਾਊਥ ਪੈਸੇਫ਼ਿਕ ਟਾਪੂਆਂ ਲਈ ਵੀ ਉਡਾਣਾਂ ਹਨ।
ਸਿਡਨੀ ਤੋਂ ਫਿਜੀ ਲਈ ਵਾਪਸੀ ਦੀ ਉਡਾਣ 549 ਡਾਲਰ ਦੀ ਹੈ, ਜਦਕਿ ਮੈਲਬਰਨ-ਨਿਊ ਕੈਲੇਡੋਨੀਆ ਨੂੰ 579 ਡਾਲਰ ਦਾ ਰਿਟਰਨ ਮਿਲ ਰਿਹਾ ਹੈ। ਪ੍ਰੀਮੀਅਮ ਸ਼੍ਰੇਣੀ ‘ਚ ਪਰਥ-ਹੋਨੋਲੂਲੂ ਰਿਟਰਨ ਟਿਕਟ 3199 ਡਾਲਰ ‘ਚ ਮਿਲੇਗਾ।