ਮੈਲਬਰਨ: ਦੇਸ਼ ਭਰ ਵਿੱਚ ਵੂਲਵਰਥਸ ਐਂਡ ਕੋਲਜ਼ ਵਿਖੇ ਵੇਚੀਆਂ ਜਾਣ ਵਾਲੀਆਂ ਪਰੂਨ ਜੂਸ (Prune juice) ਦੀਆਂ ਬੋਤਲਾਂ ਨੂੰ ਵਾਪਸ ਬੁਲਾਇਆ ਗਿਆ ਹੈ। ਸੈਬ੍ਰਾਂਡਸ ਆਸਟ੍ਰੇਲੀਆ ਆਪਣੇ ਸਨਰੇਸੀਆ ਪਰੂਨ ਜੂਸ 1 ਲਿਟਰ ਨੂੰ ਵਾਪਸ ਮੰਗਵਾ ਰਿਹਾ ਹੈ, ਜਿਸ ਦੀ ਵਰਤੋਂ ਕਰਨ ਦੀ ਆਖ਼ਰੀ ਮਿਤੀ 4 ਦਸੰਬਰ, 2025 ਹੈ। ਕੰਪਨੀ ਨੇ ਕਿਹਾ ਕਿ ਗ਼ਲਤੀ ਨਾਲ ਕੀਤੇ ਫਰਮੈਂਟੇਸ਼ਨ ਦੇ ਕਾਰਨ, ਉਤਪਾਦ ਵਿੱਚ ਅਲਕੋਹਲ ਦੀ ਮੌਜੂਦਗੀ ਹੋ ਸਕਦੀ ਹੈ, ਜਿਸ ਕਾਰਨ ਇਹ ਸਿਹਤ ਲਈ ਠੀਕ ਨਹੀਂ ਰਿਹਾ ਅਤੇ ਇਸ ਦੀ ਖਪਤ ਸੱਟ ਜਾਂ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਪ੍ਰਭਾਵਿਤ ਬੋਤਲਾਂ NSW, ਕੁਈਨਜ਼ਲੈਂਡ, ਵਿਕਟੋਰੀਆ, SA ਅਤੇ WA ਦੇ ਕੋਲਸ ਅਤੇ ਵੂਲਵਰਥਸ ਸਟੋਰਾਂ ਵਿੱਚ ਵੇਚੀਆਂ ਗਈਆਂ ਸਨ। ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਜੂਸ ਨਾ ਪੀਣ ਅਤੇ ਬੱਚਿਆਂ ਤੋਂ ਦੂਰ ਰੱਖਣ। ਪੂਰਾ ਰਿਫੰਡ ਪ੍ਰਾਪਤ ਕਰਨ ਲਈ ਖਰੀਦ ਵਾਲੀ ਥਾਂ ‘ਤੇ ਵਾਪਸ ਆ ਜਾਣ।