ਆਕਲੈਂਡ ’ਚ ਵਧੇਗਾ ਬੱਸਾਂ ਅਤੇ ਰੇਲ ਗੱਡੀਆਂ ਦਾ ਕਿਰਾਇਆ, ਜਾਣੋ ਕਿਸ ਤਰੀਕ ਤੋਂ ਹੋਵੇਗਾ ਲਾਗੂ

ਮੈਲਬਰਨ: ਆਕਲੈਂਡ ਟਰਾਂਸਪੋਰਟ ਨੇ ਅਗਲੇ ਮਹੀਨੇ ਤੋਂ ਪਬਲਿਕ ਟਰਾਂਸਪੋਰਟ ਦੇ ਕਿਰਾਏ ’ਚ ਔਸਤਨ 6.2٪ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ 4 ਫਰਵਰੀ ਨੂੰ ਲਾਗੂ ਕੀਤਾ ਜਾਵੇਗਾ। ਕਿਰਾਇਆ ਵਧਾਉਣ ਦਾ ਮੰਤਵ ਸੰਚਾਲਨ ਲਾਗਤ ’ਚ ਵੱਡੇ ਅਤੇ ਲਗਾਤਾਰ ਹੋ ਰਹੇ ਵਾਧੇ ਨੂੰ ਪੂਰਾ ਕਰਨਾ ਹੈ।

ਇਸ ਵਾਧੇ ਕਾਰਨ ਸਟੈਂਡਰਡ ਬਾਲਗਾਂ ਲਈ ਕਿਰਾਏ ’ਚ ਬੱਸਾਂ, ਰੇਲ ਗੱਡੀਆਂ ਅਤੇ ਫੈਰੀ ‘ਤੇ ਪ੍ਰਤੀ ਯਾਤਰਾ 0.06 ਡਾਲਰ ਅਤੇ 0.40 ਡਾਲਰ ਦੇ ਵਿਚਕਾਰ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ 2022 ਦੌਰਾਨ ਕਿਰਾਏ ’ਚ ਕੋਈ ਵਾਧਾ ਨਹੀਂ ਹੋਇਆ ਸੀ। ਹਾਲਾਂਕਿ, ਉੱਚ ਮਹਿੰਗਾਈ ਅਤੇ ਸਟਾਫ ਦੀ ਘਾਟ ਕਾਰਨ ਇਸ ਸਮੇਂ ਦੌਰਾਨ ਸੰਚਾਲਨ ਲਾਗਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।

Leave a Comment