ਏਅਰਬੈਗ ’ਚ ਨੁਕਸ, ਇਸ ਕੰਪਨੀ ਨੇ ਵਾਪਸ ਮੰਗਵਾਈਆਂ 2000 ਕਾਰਾਂ

ਮੈਲਬਰਨ: ਏਅਰਬੈਗ ’ਚ ਨੁਕਸ ਹੋਣ ਕਾਰਨ ਫ਼ੋਕਸਵੈਗਨ ਨੇ ਆਪਣੀਆਂ 2000 ਕਾਰਾਂ ਨੂੰ ਵਾਪਸ ਮੰਗਵਾਇਆ ਹੈ ਤਾਂ ਜੋ ਕਮੀਆਂ ਦੂਰ ਕੀਤੀਆਂ ਜਾ ਸਕਣ। 2021 ਅਤੇ 2023 ਦੌਰਾਨ ਵੇਚੀਆਂ ਗਈਆਂ 1870 ਕੈਡੀ ਕਾਰਾਂ ਲਈ ਇੰਫ਼ਰਾਸਟਰੱਕਚਰ, ਟਰਾਂਸਪੋਰਟ ਐਂਡ ਰੀਜਨਲ ਡਿਵੈਲਪਮੈਂਟ ਵਿਭਾਗ ਨੇ ਸ਼ੁਕਰਵਾਰ ਨੂੰ ਨੋਟਿਸ ਜਾਰੀ ਕੀਤਾ ਸੀ। ਨੋਟਿਸ ’ਚ ਨੁਕਸ ਬਾਰੇ ਕਿਹਾ ਗਿਆ ਹੈ ਕਿ ‘‘ਬਲੈਕਿੰਗ ਪਲੱਗ ਦੀ ਥਾਂ ਏਅਰਬੈਗ ਡੀਐਕਟੀਵੇਸ਼ਨ ਸਵਿੱਚ ਫ਼ਿੱਟ ਕੀਤਾ ਗਿਆ ਹੋ ਸਕਦਾ ਹੈ।’’

ਇਹ ਨੁਕਸ ਖ਼ਤਰਨਾਕ ਹੋ ਸਕਦਾ ਹੈ ਜੇਕਰ ਕਾਰ ਦੀ ਮੂਹਰਲੀ ਸੀਟ ’ਤੇ ਕੋਈ ਬੱਚੇ ਨੂੰ ਬਿਠਾ ਕੇ ਲਿਜਾ ਰਿਹਾ ਹੋਵੇ ਅਤੇ ਸੋਚਣ ਕਿ ਉਸ ਨੇ ਏਅਰਬੈਗ ਡੀਐਕਟੀਵੇਟ ਕਰ ਦਿੱਤੇ ਹਨ, ਜਦਕਿ ਅਸਲ ’ਚ ਇਹ ਚਲ ਰਹੇ ਹੋਣਗੇ। ਕੈਡੀ ਮਾਲਕਾਂ ਨੂੰ ਆਪਣੀ ਕਾਰ ਨੇੜਲੇ ਫ਼ੋਕਸਵੈਗਨ ਡੀਲਰਸ਼ਿਪ ਕੁਲ ਜਾਂਚ ਲਈ ਲਿਜਾਣ ਲਈ ਕਿਹਾ ਜਾ ਰਿਹਾ ਹੈ। ਜੇਕਰ ਨੁਕਸ ਹੋਇਆ ਤਾਂ ਇਸ ਨੂੰ ਮੁਫ਼ਤ ’ਚ ਠੀਕ ਕਰ ਦਿੱਤਾ ਜਾਵੇਗਾ।

Leave a Comment