ਮੈਲਬਰਨ: ਵਿਕਟੋਰੀਆ ’ਚ ਅੱਧੀ ਰਾਤ ਤੋਂ ਬਾਅਦ ਦਵਾਈਆਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਫਾਰਮੇਸੀ ਗਿਲਡ ਦਾ ਕਹਿਣਾ ਹੈ ਕਿ ਸਰਕਾਰੀ ਫੰਡਾਂ ਵਿੱਚ ਕਟੌਤੀ ਕਾਰਨ ਫਾਰਮੇਸੀਆਂ ਨੇ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਆਪਣੇ ਕੰਮ ਕਾਜ ਦੇ ਘੰਟੇ ਘਟਾ ਦਿੱਤੇ ਹਨ। 1 ਜਨਵਰੀ ਤੋਂ ਲਾਗੂ ਕੀਤੀਆਂ ਤਬਦੀਲੀਆਂ ਦੇ ਤਹਿਤ ਫੈਸਲਾ ਕੀਤਾ ਗਿਆ ਹੈ।
ਸਰਕਾਰ ਨੇ ਇਸ ਕਦਮ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਦੀਆਂ ਸੁਪਰਕੇਅਰ ਫਾਰਮੇਸੀਆਂ ਦੀ ਮੰਗ, ਜੋ ਆਫ਼ਟਰ-ਆਵਰਸ ਸੇਵਾਵਾਂ ਦੀ ਪੇਸ਼ਕਸ਼ ਕਰਦੀ ਸੀ, ਹੋਰ ਬਦਲ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਾਰਨ ਘੱਟ ਗਈ ਹੈ। ਲੋਕ ਹੁਣ ਰਾਤ ਸਮੇਂ ਕਿਸੇ ਦਵਾਈ ਦੀ ਜ਼ਰੂਰਤ ਪੈਣ ’ਤੇ ਹਸਪਤਾਲਾਂ ਦੀਆਂ ਐਮਰਜੈਂਸੀ ’ਚ ਜਾਣ ਲਈ ਮਜਬੂਰ ਹਨ।