ਗੋਲਡ ਕੋਸਟ ਹੈਲੀਕਾਪਟਰ ਹਾਦਸੇ ’ਚ ਹੈਰਾਨੀਜਨਕ ਪ੍ਰਗਟਾਵਾ, ਸਾਰੀ ਦੁਨੀਆ ਦੇ ਪਾਇਲਟਾਂ ’ਤੇ ਵਧ ਸਕਦੀ ਹੈ ਸਖਤਾਈ

ਮੈਲਬਰਨ: ਇਕ ਹਵਾਬਾਜ਼ੀ ਸੁਰੱਖਿਆ ਮਾਹਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗੋਲਡ ਕੋਸਟ ’ਤੇ ਹਵਾ ਵਿਚ ਦੋ ਹੈਲੀਕਾਪਟਰਾਂ ਦੀ ਹੋਈ ਟੱਕਰ ਵਿਚ ਮਾਰੇ ਗਏ ‘ਸੀ ਵਰਲਡ ਹੈਲੀਕਾਪਟਰ’ (NSW) ਦੇ ਇਕ ਪਾਇਲਟ ਦੇ ਸਰੀਰ ਵਿਚ ਕੋਕੀਨ ਦੇ ਸੰਕੇਤ ਪਾਏ ਜਾਣ ਤੋਂ ਬਾਅਦ ਪਾਇਲਟਾਂ ਨੂੰ ਵਧੇਰੇ ਨਸ਼ੀਲੇ ਪਦਾਰਥਾਂ ਅਤੇ ਅਲਕੋਹਲ ਦੀ ਜਾਂਚ ਦੇ ਅਧੀਨ ਕੀਤਾ ਜਾ ਸਕਦਾ ਹੈ। ਹਵਾਬਾਜ਼ੀ ਕਾਨੂੰਨ ਸਲਾਹਕਾਰ ਫਰਮ ਅਵਲਾਵ ਦੇ ਚੇਅਰਮੈਨ ਪ੍ਰੋਫੈਸਰ ਰੌਨ ਬਾਰਟਸ਼ ਨੇ ਕਿਹਾ, ‘‘ਆਪਰੇਟਰਾਂ ਆਪਣੇ ਫਲਾਈਟ ਚਾਲਕ ਦਲ ਅਤੇ ਸੰਚਾਲਨ ਚਾਲਕ ਦਲ ਲਈ ਖੂਨ ਦੀ ਜਾਂਚ ਅਤੇ ਅਲਕੋਹਲ ਟੈਸਟਿੰਗ ਦੇ ਪੱਧਰ ਨੂੰ ਵਧਾ ਸਕਦੇ ਹਨ।’’

ਇਸ ਭਿਆਨਕ ਹਾਦਸੇ ਵਿਚ ਜੇਨਕਿਨਸਨ ਸਮੇਤ ਨਿਊ ਸਾਊਥ ਵੇਲਜ਼ ਦੇ ਗਲੇਨਮੋਰ ਪਾਰਕ ਵਾਸੀ 36 ਸਾਲਾ ਔਰਤ ਅਤੇ ਬ੍ਰਿਟੇਨ ਦੇ 57 ਸਾਲਾ ਅਤੇ 65 ਸਾਲਾ ਜੋੜੇ ਸਮੇਤ ਤਿੰਨ ਯਾਤਰੀਆਂ ਦੀ ਮੌਤ ਹੋ ਗਈ। ਨਿਊ ਸਾਊਥ ਵੇਲਜ਼ ਦੇ 9 ਸਾਲਾ ਲੜਕੇ ਅਤੇ 10 ਸਾਲਾ ਬੱਚੇ ਸਮੇਤ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇੱਕ ਹੈਲੀਪਾਕਟਰ ਉਡਾਨ ਭਰ ਰਿਹਾ ਸੀ ਅਤੇ ਦੂਜਾ ਲੈਂਡਿੰਗ ਕਰ ਲਈ ਆਇਆ ਸੀ।

ਐਸ਼ਲੇ ਜੇਨਕਿਨਸਨ ਨੂੰ ਇੱਕ “ਮਾਹਰ” ਫਲਾਇਰ ਵਜੋਂ ਯਾਦ ਕੀਤਾ ਜਾਂਦਾ ਸੀ ਜਿਸਨੇ ਨਿਊ ਸਾਊਥ ਵੇਲਜ਼ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਮੁਹਾਰਤ ਦੀ ਵਰਤੋਂ ਕੀਤੀ। ਉਸ ਦੇ ਦੋਸਤ ਐਂਡਰਿਊ ਟੇਲਰ ਨੇ ਉਸ ਨੂੰ “ਬਹੁਤ ਹੁਨਰਮੰਦ ਅਤੇ ਉਸ ਹੈਲੀਕਾਪਟਰ ਵਿੱਚ ਬਹੁਤ ਮਾਹਰ” ਅਤੇ “ਵੱਡੇ ਦਿਲ ਵਾਲਾ ਇੱਕ ਵੱਡਾ ਆਦਮੀ” ਦੱਸਿਆ। ਉਹ ਆਪਣੇ ਪਿੱਛੇ ਇੱਕ ਬੱਚਾ, ਬੇਟਾ ਅਤੇ ਸਾਥੀ ਛੱਡ ਗਿਆ ਹੈ। ਟੱਕਰ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

Leave a Comment