ਆਸਟ੍ਰੇਲੀਆ `ਚ ਅੱਜ 1 ਜਨਵਰੀ ਤੋਂ 9 ਲੱਖ 36 ਹਜ਼ਾਰ ਆਸਟ੍ਰੇਲੀਅਨਾਂ ਨੂੰ ਹੋਵੇਗਾ ਫਾਇਦਾ – Welfare payments increase

ਮੈਲਬਰਨ : ਆਸਟ੍ਰੇਲੀਆ `ਚ ਅੱਜ 1 ਜਨਵਰੀ ਨੂੰ ਲਾਗੂ ਹੋ ਰਹੇ ਨਵੇਂ ਨਿਯਮਾਂ ਮੁਤਾਬਕ 9 ਲੱਖ 36 ਹਜ਼ਾਰ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ। Welfare payments increase – ਇਨ੍ਹਾਂ ਵਿੱਚ ਨੌਜਵਾਨ, ਸਟੂਡੈਂਟਸ ਅਤੇ ਕੇਅਰ ਸੁਪੋਰਟ ਲੈਣ ਵਾਲੇ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਮਿਲਣ ਵਾਲੀ (ਫੌਰਨਾਈਟਲੀ) ਪੇਮੈਂਟ `ਚ 6 ਪਰਸੈਂਟ ਵਾਧਾ ਹੋ ਜਾਵੇਗਾ।

Youth Allowance payments (ਦੋ ਹਫ਼ਤਿਆਂ ਦਾ):

22 ਡਾਲਰ 40 ਸੈਂਟ ਅਤੇ 45 ਡਾਲਰ 60 ਸੈਂਟ ਦੇ ਦਰਮਿਆਨ ਵਾਧਾ ਹੋਵੇਗਾ। ਭਾਵ ਜੇ ਕਿਸੇ ਨੂੰ 22 ਡਾਲਰ 40 ਸੈਂਟ ਮਿਲਦੇ ਹਨ ਤਾਂ ਉਸਨੂੰ 6 ਪਰਸੈਂਟ ਵਾਧੇ ਦੇ ਹਿਸਾਬ ਨਾਲ ਪੇਮੈਂਟ ਮਿਿਲਆ ਕਰੇਗੀ। ੀੲਸ ਤਰ੍ਹਾਂ ਜੇ ਕਿਸੇ ਨੂੰ ਪਹਿਲਾਂ 45 ਡਾਲਰ 60 ਸੈਂਟ ਮਿਲਦੇ ਹਨ ਤਾਂ ਉਸਨੂੰ ਅਗਲੀ ਪੇਮੈਂਟ 6 ਪਰਸੈਂਟ ਵਾਧੇ ਦੇ ਹਿਸਾਬ ਨਾਲ ਮਿਲੇਗੀ।

 

ਔਸਟੱਡੀ Austudy (ਦੋ ਹਫ਼ਤਿਆਂ ਦਾ):
36 ਡਾਲਰ 20 ਸੈਂਟ ਅਤੇ 45 ਡਾਲਰ 60 ਸੈਂਟ ਦੇ ਦਰਮਿਆਨ ਵਾਧਾ ਹੋਵੇਗਾ।

ਡਿਸਏਬਿਲਟੀ ਸੁਪੋਰਟ ਪੈਨਸ਼ਨ – Recipients of Disability Support Pension : 21 ਸਾਲ ਤੋਂ ਘੱਟ ਉਮਰ ਦੇ
31 ਡਾਲਰ 10 ਸੈਂਟ ਤੋਂ 44 ਡਾਲਰ 90 ਸੈਂਟ (ਦੋ ਹਫ਼ਤਿਆਂ ਦਾ)

Carer Allowance : ਵਧ ਕੇ ਹੋਵੇਗਾ 153 ਡਾਲਰ 50 ਸੈਂਟ (ਦੋ ਹਫ਼ਤਿਆਂ ਦਾ)
6 ਹਜ਼ਾਰ ਵੱਧ ਕੇਅਰਰਜ ਨੂੰ ਹੋਵੇਗਾ ਫਾਇਦਾ