ਸਿਡਨੀ `ਚ ਤਿੰਨਾਂ ਨੇ ਜਿੱਤਿਆ 97 ਮਿਲੀਅਨ ਬੌਕਸਿੰਗ ਡੇਅ ਲੋਟੋ – Boxing Day Lotto Winners

ਮੈਲਬਰਨ : ਆਸਟ੍ਰੇਲੀਆ `ਚ 97 ਮਿਲੀਅਨ ਡਾਲਰ ਦਾ ਬੌਕਸਿੰਗ ਡੇਅ ਲੋਟੋ ਲੱਕੀ ਡਰਾਅ ਤਿੰਨ ਵਿਅਕਤੀਆਂ ਨੇ ਜਿੱਤ ਲਿਆ (Lotto Winners)। ਭਾਵ ਹਰ ਇੱਕ ਦੇ ਹਿੱਸੇ 34.6 ਮਿਲੀਅਨ ਡਾਲਰ ਹਿੱਸੇ ਆਉਣਗੇ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਤਿੰਨੇ ਹੀ ਸਿਡਨੀ ਸ਼ਹਿਰ ਨਾਲ ਸਬੰਧਤ ਹਨ। ਜਿਨ੍ਹਾਂ ਚੋਂ 2 ਵਿਅਕਤੀਆਂ ਨੇ ਇਸ ਰਾਸ਼ੀ ਨਾਲ ਘਰ ਖ੍ਰੀਦਣ ਅਤੇ ਦੁਨੀਆਂ ਦੀ ਸੈਰ ਕਰਨ ਦਾ ਪਲਾਨ ਬਣਾਇਆ ਹੈ, ਜਦੋਂ ਇੱਕ ਵਿਅਕਤੀ ਨੇ ਛੇਤੀ ਰਿਟਾਇਰਮੈਂਟ ਲੈਣ ਦਾ ਮਨ ਬਣਾਇਆ ਹੈ।

ਇਨ੍ਹਾਂ `ਚ ਇੱਕ ਵਿਅਕਤੀ ਸੁਦਰਲੈਂਡ ਸ਼ਾਇਰ ਨਾਲ ਸਬੰਧਤ ਹੈ। ਜਦੋਂ ਕਿ ਇੱਕ ਕੈਂਪਬਿਲਟਾਊਨ ਤੇ ਇੱਕ ਫੇਅਰਫੀਲਡ `ਚ ਰਹਿੰਦਾ ਹੈ। ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਵਧਾਈ ਦੇਣ ਵਾਲਿਆਂ ਦੇ ਬਹੁਤ ਫ਼ੋਨ ਅਤੇ ਉਹ ਕਈਆਂ ਦਾ ਫ਼ੋਨ ਸੁਣ ਵੀ ਨਹੀਂ ਸਕੇ।

ਮੰਗਲਵਾਰ ਨੂੰ ਲੋਟੋ ਡਰਾਅ 1558 ਵਿੱਚ ਜੇਤੂ ਨੰਬਰ 17, 44, 22, 42, 31, 24 ਅਤੇ 28 ਸਨ, ਜਦੋਂ ਕਿ supplementary ਨੰਬਰ 3, 16 ਅਤੇ 39 ਸਨ।