ਨਵਾਂ ਘਰ ਬਣਾਉਣ ਵਾਲੇ ਨੂੰ ਅਦਾਲਤ ਨੇ ਲਾਇਆ 1 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਮਾਮਲਾ

ਮੈਲਬਰਨ: ਇੱਕ ਸਥਾਨਕ ਬਿਲਡਰ ਨੈਚੁਰਲ ਲਾਈਫਸਟਾਈਲ ਹੋਮਜ਼ (NLH) ਦੇ ਸਹਿ-ਮਾਲਕ ਹਨ ਵਿਲੀਅਮ ਕੀਨ ਨੂੰ ਇੱਕ ਨਵਾਂ ਘਰ ਉਸਾਰਨ ਲਈ 1 ਲੱਖ ਡਾਲਰ ਦੇ ਭਾਰੀ ਭਰਕਮ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਕੀਨ ਨੇ ਬ੍ਰਿਸਬੇਨ ਦੇ ਪੈਡਿੰਗਟਨ ਵਿੱਚ 1888 ਦੀ ਇੱਕ ਇਤਿਹਾਸਕ ਕਾਟੇਜ ਨੂੰ ਆਪਣੇ ਲਗਜ਼ਰੀ ਆਧੁਨਿਕ ਘਰ ਬਣਾਉਣ ਲਈ ਢਾਹ ਦਿੱਤਾ ਸੀ। ਕੀਨ ਨੇ ਇਸ ਘਰ ਨੂੰ 2018 ਵਿਚ ਸਿਰਫ ਇਕ ਮਿਲੀਅਨ ਡਾਲਰ ਵਿਚ ਖ਼ਰੀਦਿਆ ਸੀ। ਜਦਕਿ ਉਸ ਵੱਲੋਂ ਬਣਾਏ ਨਵੇਂ ਲਗਜ਼ਰੀ ਘਰ ਦੀ ਕੀਮਤ 20 ਲੱਖ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ, ਜਿਸ ਨੇ ਚਾਰ ਬੈੱਡਰੂਮ ਵਾਲੇ ਘਰ ਦੀ ਥਾਂ ਲੈ ਲਈ ਹੈ।

ਬ੍ਰਿਸਬੇਨ ਸਿਟੀ ਕੌਂਸਲ ਨੇ ਉਸ ਨੂੰ ਕਿਹਾ ਸੀ ਜ਼ਮੀਨ ’ਤੇ ਮੌਜੂਦ ਪੁਰਾਣੇ ਕਾਟੇਜ ਨੂੰ ਨਹੀਂ ਢਾਹਿਆ ਜਾਵੇਗਾ, ਪਰ ਫਿਰ ਵੀ ਨਵੇਂ ਮਾਲਕਾਂ ਨੇ ਇਸ ਨੂੰ ਢਾਹ ਕੇ ਇਸ ਵਰਗੀ ਦਿਸਣ ਵਾਲੀ ਇਸ ਦੀ ਨਕਲ ਤਿਆਰ ਕਰ ਦਿੱਤੀ। ਸਿਰਫ ਇੱਕ ਅਸਲ ਦਰਵਾਜ਼ਾ ਅਤੇ ਦੋ ਖਿੜਕੀਆਂ ਦਾ ਇੱਕ ਹਿੱਸਾ ਬਰਕਰਾਰ ਰੱਖਿਆ। ਜ਼ਿਲ੍ਹਾ ਅਦਾਲਤ ਦੇ ਜੱਜ ਡੇਵਿਡ ਕੈਂਟ ਨੇ ਕੌਂਸਲ ਦੀਆਂ ਸ਼ਰਤਾਂ ਨੂੰ ਨਜ਼ਰਅੰਦਾਜ਼ ਕਰਨ ਲਈ ਮਾਲਕਾਂ ਦੀ ਆਲੋਚਨਾ ਕੀਤੀ ਅਤੇ NLH ‘ਤੇ 100,000 ਡਾਲਰ ਦਾ ਜੁਰਮਾਨਾ ਲਗਾਇਆ। ਇਹ ਫੈਸਲਾ ਬ੍ਰਿਸਬੇਨ ਸਿਟੀ ਕੌਂਸਲ ਵੱਲੋਂ 20,000 ਡਾਲਰ ਦੇ ਪਿਛਲੇ ਜੁਰਮਾਨੇ ਵਿਰੁੱਧ ਅਪੀਲ ਤੋਂ ਬਾਅਦ ਆਇਆ ਹੈ।

ਜੱਜ ਕੈਂਟ ਨੇ ਚੇਤਾਵਨੀ ਦਿੱਤੀ ਕਿ ਥੋੜ੍ਹਾ ਜਿਹਾ ਜੁਰਮਾਨਾ ਲਗਾਉਣਾ ਡਿਵੈਲਪਰ ਅਜਿਹੇ ਜੁਰਮਾਨੇ ਨੂੰ ਸਿਰਫ ਕਾਰੋਬਾਰ ਕਰਨ ਦੀ ਲਾਗਤ ਵਜੋਂ ਵੇਖਣਗੇ। ਨਵੇਂ ਘਰ ਦੀ ਉਸਾਰੀ ਕਥਿਤ ਤੌਰ ‘ਤੇ ਕੀਨ ਅਤੇ ਉਸ ਦੀ ਪਤਨੀ ਨੇ ਆਪਣੇ ਰਹਿਣ ਲਈ ਕੀਤੀ ਸੀ, ਮੁਨਾਫੇ ਲਈ ਨਹੀਂ।