ਮੈਲਬਰਨ: ਪ੍ਰਾਪਰਟੀ ਕੀਮਤਾਂ (Property Prices) ਦੇ ਇਸ ਸਾਲ ਰਿਕਾਰਡ ਪੱਧਰ ਛੂਹਣ ਵਿਚਕਾਰ ‘ਉਮੀਦਾਂ ਦੇ ਉਲਟ’ ਕੁੱਝ ਅਜਿਹੇ ਇਲਾਕੇ ਵੀ ਹਨ ਜਿਨ੍ਹਾਂ ਨੇ ਇਸ ਰੁਝਾਨ ਨੂੰ ਪਿੱਛੇ ਛੱਡ ਦਿੱਤਾ ਹੈ। ਪਿਛਲੇ 12 ਮਹੀਨਿਆਂ ਵਿੱਚ ਇਨ੍ਹਾਂ ਸਬਅਰਬ ’ਚ ਔਸਤ ਮਕਾਨ ਦੀਆਂ ਕੀਮਤਾਂ ਵਿੱਚ ਕਾਫ਼ੀ ਕਮੀ ਵੇਖੀ ਗਈ ਹੈ।
ਪਿਛਲੇ ਸਾਲ ਮਕਾਨਾਂ ਦੀਆਂ ਕੀਮਤਾਂ ਵਿਚ ਸਭ ਤੋਂ ਵੱਡੀ ਗਿਰਾਵਟ ਗ੍ਰੇਟਰ ਹੋਬਾਰਟ ਦੇ ਸਬਅਰਬ ’ਚ ਵੇਖਣ ਨੂੰ ਮਿਲੀ। ਤਸਮਾਨੀਆ ਦੀ ਰਾਜਧਾਨੀ ਤੋਂ ਲਗਭਗ 25 ਕਿਲੋਮੀਟਰ ਪੂਰਬ ਵਿਚ ਸਥਿਤ ਕਾਰਲਟਨ ਵਿਚ ਪਿਛਲੇ 12 ਮਹੀਨਿਆਂ ਵਿਚ 13.3 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਡੋਜੇਸ ਫੈਰੀ, ਸੋਰਲ ਅਤੇ ਪ੍ਰਿਮਰੋਜ਼ ਸੈਂਡਜ਼ ਦੇ ਨੇੜਲੇ ਸਬਅਰਬ ਦੇ ਘਰਾਂ ਦੀਆਂ ਕੀਮਤਾਂ ਵੀ ਵਿਚ ਸਾਲ-ਦਰ-ਸਾਲ 11 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ, ਜਦੋਂ ਕਿ ਸਿਡਨੀ ਤੋਂ ਲਗਭਗ 80 ਕਿਲੋਮੀਟਰ ਉੱਤਰ-ਪੱਛਮ ਵਿਚ ਕੁਰਜੋਂਗ ਹਾਈਟਸ ਤਸਮਾਨੀਆ ਤੋਂ ਬਾਹਰ ਇਕਲੌਤਾ ਉਪਨਗਰ ਸੀ ਜਿਸ ਵਿਚ ਕੀਮਤਾਂ ਵਿਚ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ।
ਪ੍ਰੌਪਟਰੈਕ ਦੇ ਅੰਕੜਿਆਂ ਅਨੁਸਾਰ 10 ਸਭ ਤੋਂ ਸਸਤੇ ਰਾਜਧਾਨੀ ਸਬਅਰਬ
10 ਸਰਅਰਬ ਜਿੱਥੇ ਕੀਮਤਾਂ ’ਚ ਸਭ ਤੋਂ ਘੱਟ ਵਾਧਾ ਦਰਜ ਕੀਤਾ ਗਿਆ
10 ਰੀਜਨਲ ਸਰਅਰਬ ਜਿੱਥੇ ਕੀਮਤਾਂ ’ਚ ਸਭ ਤੋਂ ਘੱਟ ਵਾਧਾ ਦਰਜ ਕੀਤਾ ਗਿਆ