ਅੰਡਰ-19 T20 ਕ੍ਰਿਕਟ ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ ਟੀਮ ਦਾ ਐਲਾਨ, ਦੋ ਸਿੱਖ ਮੁੰਡਿਆਂ ਨੇ ਥਾਂ ਬਣਾ ਕੇ ਵਧਾਇਆ ਮਾਣ

ਮੈਲਬਰਨ: ਅਗਲੇ ਸਾਲ ਜਨਵਰੀ ’ਚ ਹੋਣ ਜਾ ਰਹੇ ਅੰਡਰ-19 T20 ਕ੍ਰਿਕਟ ਵਿਸ਼ਵ ਕੱਪ ਲਈ ਆਸਟ੍ਰੇਲੀਆ ਦੇ ਮੁੰਡਿਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ’ਚ ਦੋ ਸਿੱਖਾਂ ਨੇ ਵੀ ਥਾਂ ਬਣਾਈ ਹੈ। 15 ਖਿਡਾਰੀਆਂ ਦੀ ਟੀਮ ’ਚ ਵਿਕਟੋਰੀਆ ਦਾ ਗੇਂਦਬਾਜ਼ ਹਰਕੀਰਤ ਬਾਜਵਾ ਅਤੇ ਨਿਊ ਸਾਊਥ ਵੇਲਜ਼ ਦਾ ਬੱਲੇਬਾਜ਼ ਹਰਜਸ ਸਿੰਘ ਸ਼ਾਮਲ ਹਨ। ਆਸਟ੍ਰੇਲੀਆ ਨੇ ਤਿੰਨ ਵਾਰ ਅੰਡਰ-19 T20 ਕ੍ਰਿਕਟ ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕੀਤਾ ਹੈ ਅਤੇ ਚੌਥੀ ਵਾਰੀ ਇਸ ਨੂੰ ਜਿੱਤਣ ਲਈ ਦਖਣੀ ਅਫ਼ਰੀਕਾ ਲਈ ਰਵਾਨਾ ਹੋਵੇਗੀ।

ਟੀਮ ਦੇ ਖਿਡਾਰੀਆਂ ਦੇ ਨਾਂ ਇਸ ਤਰ੍ਹਾਂ ਹਨ:

  • ਲਾਚਲਾਨ ਐਟਕੇਨ (ਕੁਈਨਸਲੈਂਡ – ਗੋਲਡ ਕੋਸਟ ਡਿਸਟ੍ਰਿਕਟ ਕਲੱਬ)
  • ਚਾਰਲੀ ਐਂਡਰਸਨ (NSW- ਨੌਰਥ ਡਿਸਟ੍ਰਿਕਟ ਕ੍ਰਿਕਟ ਕਲੱਬ)
  • ਹਰਕੀਰਤ ਬਾਜਵਾ (ਵਿਕਟੋਰੀਆ – ਮੈਲਬਰਨ ਕ੍ਰਿਕਟ ਕਲੱਬ)
  • ਮਹਿਲੀ ਬੀਅਰਡਮੈਨ (WA – ਮੇਲਵਿਲੇ ਕ੍ਰਿਕਟ ਕਲੱਬ)
  • ਟੌਮ ਕੈਂਪਬੈਲ (ਕੁਈਨਸਲੈਂਡ – ਵੈਸਟਰਟ ਸਬਅਰਬ ਡਿਸਟ੍ਰਿਕਟ ਕ੍ਰਿਕਟ ਕਲੱਬ)
  • ਹੈਰੀ ਡਿਕਸਨ (ਵਿਕਟੋਰੀਆ – ਸੇਂਟ ਕਿਲਡਾ ਕ੍ਰਿਕਟ ਕਲੱਬ)
  • ਰਿਆਨ ਹਿਕਸ (NSW – ਮੋਸਮੈਨ ਕ੍ਰਿਕਟ ਕਲੱਬ)
  • ਸੈਮ ਕੌਨਸਟਾਸ (NSW – ਸਦਰਲੈਂਡ ਕ੍ਰਿਕਟ ਕਲੱਬ)
  • ਰਾਫੇਲ ਮੈਕਮਿਲਨ (NSW – ਸੇਂਟ ਜਾਰਜ ਡਿਸਟ੍ਰਿਕਟ ਕ੍ਰਿਕਟ ਕਲੱਬ)
  • ਐਡਨ ਓ’ਕੋਨਰ (TSA – ਗ੍ਰੇਟਰ ਨਾਰਦਰਨ ਰੇਡਰਜ਼)
  • ਹਰਜਸ ਸਿੰਘ (NSW – ਵੈਸਟਰਨ ਸਬਅਰਬ ਕ੍ਰਿਕਟ ਕਲੱਬ)
  • ਟੌਮ ਸਟ੍ਰੈਕਰ (NSW – ਸਦਰਲੈਂਡ ਡਿਸਟ੍ਰਿਕਟ ਕ੍ਰਿਕਟ ਕਲੱਬ)
  • ਕੈਲਮ ਵਿਡਲਰ (ਕੁਈਨਸਲੈਂਡ – ਵੈਲੀ ਡਿਸਟ੍ਰਿਕਟ ਕ੍ਰਿਕਟ ਕਲੱਬ)
  • ਕੋਰੀ ਵਾਸਲੇ (WA – ਰੌਕਿੰਗਹੈਮ-ਮੰਡੂਰਾ ਕ੍ਰਿਕਟ ਕਲੱਬ)
  • ਹਿਊਗ ਵੀਬਗੇਨ (ਕੁਈਨਸਲੈਂਡ – ਵੈਲੀ ਡਿਸਟ੍ਰਿਕਟ ਕ੍ਰਿਕਟ ਕਲੱਬ)