ਮੈਲਬਰਨ: ਆਸਟ੍ਰੇਲੀਆ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਜਲਦ ਹੀ ਉਨ੍ਹਾਂ ਦੀ ਡਿਜੀਟਲ ਪਛਾਣ (Digital ID) ਮਿਲਣ ਵਾਲੀ ਹੈ। ਪਛਾਣ ਦਾ ਇਹ ਨਵਾਂ ਰੂਪ ਬਦਲ ਦੇਵੇਗਾ ਕਿ ਅਸੀਂ ਸਰਕਾਰ ਅਤੇ ਕਾਰੋਬਾਰਾਂ ਨਾਲ ਕਿਵੇਂ ਸੰਪਰਕ ਕਰਦੇ ਹਾਂ। ਉਦਾਹਰਨ ਵੱਜੋਂ, ਨਵਾਂ ਬੈਂਕ ਖਾਤਾ ਖੁਲ੍ਹਵਾਉਣ ਵਰਗੇ ਕੰਮਾਂ ਲਈ Digital ID ਤੁਹਾਡੇ ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਜਨਮ ਸਰਟੀਫਿਕੇਟ ਦੀਆਂ ਕਾਪੀਆਂ ਸੌਂਪਣ ਦੇ ਝੰਜਟ ਨੂੰ ਦੂਰ ਕਰ ਸਕਦੀ ਹੈ।
Digital ID ਦੇ ਲਾਭਾਂ ਵਿੱਚ ਸਹੂਲਤ, ਕੁਸ਼ਲਤਾ ਅਤੇ ਸਾਈਬਰ ਕ੍ਰਾਈਮ ਦਾ ਘੱਟ ਜੋਖਮ ਸ਼ਾਮਲ ਹੈ। ਜਦਕਿ ਪ੍ਰਾਈਵੇਸੀ ਲੀਕ, ਡੇਟਾ ਦੀ ਦੁਰਵਰਤੋਂ ਅਤੇ ਸਰਕਾਰ ਵਿੱਚ ਘੱਟ ਵਿਸ਼ਵਾਸ ਵਰਗੇ ਜੋਖਮ ਵੀ ਹਨ। ਹਿਊਮਨ ਟੈਕਨੋਲੋਜੀ ਇੰਸਟੀਚਿਊਟ ਨੇ ਨਿਊ ਸਾਊਥ ਵੇਲਜ਼ (NSW) ਵਿੱਚ Digital ID ਜਾਰੀ ਕਰਨ ਦੌਰਾਨ ਲੋਕਾਂ ਦੀ ਸੁਰੱਖਿਆ ’ਚ ਸੁਧਾਰ ਅਤੇ ਵਿਸ਼ਵਾਸ ਮਜ਼ਬੂਤ ਕਰਨ ਲਈ ਕਾਨੂੰਨਾਂ ਅਤੇ ਨੀਤੀਆਂ ’ਤੇ ਲਗਾਮ ਕੱਸਣ ਲਈ ਇੱਕ ਪੇਪਰ ਜਾਰੀ ਕੀਤਾ ਹੈ। ਆਸਟ੍ਰੇਲੀਆ ਨੇ ਪਹਿਲਾਂ ਹੀ ਦਸਤਾਵੇਜ਼ ਤਸਦੀਕ ਸੇਵਾ (Document Verification Service) ਵਰਗੇ Digital ID ਦੇ ਕੁਝ ਰੂਪਾਂ ਨੂੰ ਲਾਗੂ ਕੀਤਾ ਹੈ। ਹਾਲਾਂਕਿ, ਦੇਸ਼ ਵਿੱਚ ਇਨ੍ਹਾਂ ਪ੍ਰਣਾਲੀਆਂ ਨੂੰ ਚਲਾਉਣ ਲਈ ਇੱਕ ਪ੍ਰਭਾਵਸ਼ਾਲੀ ਕਾਨੂੰਨੀ ਢਾਂਚੇ ਦੀ ਘਾਟ ਹੈ। ਇਹ ਹਾਲ ਹੀ ਵਿੱਚ ਪਛਾਣ ਤਸਦੀਕ ਸੇਵਾਵਾਂ ਬਿੱਲ 2023 ਅਤੇ ਪ੍ਰਸਤਾਵਿਤ Digital ID ਬਿੱਲ 2023 ਦੇ ਪਾਸ ਹੋਣ ਨਾਲ ਇਸ ਖੇਤਰ ’ਚ ਕਦਮ ਚੁੱਕੇ ਗੲੈ ਹਨ।
NSW ਦੀ Digital ID ਪਹਿਲ ਚਿਹਰੇ ਦੀ ਤਸਦੀਕ ਤਕਨਾਲੋਜੀ ਅਤੇ ‘ਲਾਈਵਨੇਸ ਡਿਟੈਕਸ਼ਨ’ ਦੀ ਵਰਤੋਂ ਕਰਦੀ ਹੈ। ਹਾਲਾਂਕਿ ਡਿਜੀਟਲ ਪਛਾਣ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਤੀਜੀਆਂ ਧਿਰਾਂ ਵੱਲੋਂ ਘੱਟ ਨਿੱਜੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਅਤੇ ਵਰਤੀ ਜਾਂਦੀ ਹੈ, ਸੰਵੇਦਨਸ਼ੀਲ ਨਿੱਜੀ ਜਾਣਕਾਰੀ ਦੀ ਵਰਤੋਂ ਜੋਖਮ ਲਿਆਉਂਦੀ ਹੈ, ਖ਼ਾਸਕਰ ਜਦੋਂ ਇਹ ਲੋਕਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲੇ ਲੈਣ ਲਈ ਵਰਤੀ ਜਾਂਦੀ ਹੈ। ਗਲਤੀਆਂ ਦੇ ਨਤੀਜੇ ਵਜੋਂ ਕਿਸੇ ਵਿਅਕਤੀ ਨੂੰ ਜ਼ਰੂਰੀ ਸਰਕਾਰੀ ਸੇਵਾ ਤੋਂ ਇਨਕਾਰ ਕੀਤਾ ਜਾ ਸਕਦਾ ਹੈ।
ਹੋਰ ਜਾਣਕਾਰੀ ਲਈ ਅੱਗੇ ਦਿੱਤੇ ਲਿੰਕ ’ਤੇ ਕਲਿੱਕ ਕਰੋ : Home | Digital Identity